ਪੰਜਾਬੀ ਕਦੇ ਵੀ ਨਹੀਂ ਕਰਨਗੇ ਦਿੱਲੀ ਦੀ ਗੁਲਾਮੀ: ਕਾਹਨ ਸਿੰਘ ਵਾਲਾ, ਅਤਲਾ, ਲੋਂਗੋਵਾਲ

ਸੰਗਰੂਰ 9 ਜੁਲਾਈ (ਗੁਰਵਿੰਦਰ ਸਿੰਘ) ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਹਲਕਾ ਇੰਚਾਰਜ ਸੁਨਾਮ ਸ੍ਰ ਅਮ੍ਰਿਤਪਾਲ ਸਿੰਘ ਸਿੱਧੂ ਲੋਂਗੋਵਾਲ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਸਾਂਝੇ ਰੂਪ ਵਿੱਚ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕੀ ਪੰਜਾਬ, ਦਿੱਲੀ ਦੀ ਕਿਸੇ ਤਰ੍ਹਾਂ ਦੀ ਗ਼ੁਲਾਮੀ ‘ਚ ਰਹਿ ਸਕਦਾ ਹੈ? ਇਸ ਸੁਆਲ ਦਾ ਜਵਾਬ ਅੱਜ ਨਹੀਂ ਸਗੋਂ ਪੰਜਾਬ ਦੇ ਬਹਾਦਰ ਤੇ ਅਣਖ਼ੀ ਲੋਕਾਂ ਨੇ ਸਦੀਆਂ ਪਹਿਲਾ ਹੀ ਦੇ ਦਿੱਤਾ ਸੀ| ਜਦੋਂ ਤੱਕ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿਣਗੇ, ਉਦੋਂ ਤੱਕ ਉਹ ਦਿੱਲੀ ਦੀ ਗੁਲਾਮੀ ਨਹੀਂ ਝੱਲਣਗੇ| ਅਸੀਂ ਇਸ ਸਬਕ ਦਾ ਹੋਕਾ, ਜਦੋਂ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ‘ਚ ਸਰਕਾਰ ਬਣੀ ਹੈ, ਉਦੋਂ ਤੋਂ ਲਗਾਤਾਰ ਦੇ ਰਹੇ ਹਾਂ| ਆਮ ਆਦਮੀ ਪਾਰਟੀ ਨੂੰ ਇਹ ਸਬਕ ਖ਼ੁਦ ਆਪਣੇ ਪਿੰਡੇ ਤੇ ਹੰਢਾਇਆ ਹੋਇਆ ਹੈ| ਜਦੋਂ 2017 ‘ਚ ਆਪ ਦੇ ਦਿੱਲੀ ਵਾਲਿਆਂ ਨੇ ਪੰਜਾਬ ਤੇ ਆਪਣੀ ਨਜ਼ਰ ਟਿਕਾਈ ਰੱਖੀ ਸੀ ਤਾਂ ਪੰਜਾਬ ਵਾਲਿਆਂ ਨੇ ਉਨ੍ਹਾਂ ਨੂੰ ਨਿਕਾਰ ਦਿੱਤਾ ਸੀ| 2017 ‘ਚ 100 ਸੀਟਾਂ ਜਿੱਤਦੀ-ਜਿੱਤਦੀ ਆਪ 20 ਸੀਟਾਂ ਤੇ ਆ ਗਈ ਸੀ, ਇਸੇ ਕਾਰਣ ਉਸਨੂੰ ਮਜ਼ਬੂਰੀ ‘ਚ 2022 ‘ਚ ਵਾਂਗਡੋਰ ਭਗਵੰਤ ਮਾਨ ਨੂੰ ਫੜਾਉਣ ਦਾ ਐਲਾਨ ਕਰਨਾ ਪਿਆ, ਜਿਸ ਕਾਰਣ, ਉਸਨੂੰ 2022 ‘ਚ 92 ਸੀਟਾਂ ਮਿਲ ਗਈਆਂ| 2017 ਤੇ 2022 ‘ਚ ਫ਼ਰਕ ਸਿਰਫ਼ ਦਿੱਲੀ ਦੀ ਗ਼ੁਲਾਮੀ ਦਾ ਹੀ ਸੀ| ਅਸੀਂ ਚਾਹੁੰਦੇ ਹਾਂ ਕਿ ਬਦਲਾਅ ਦੇ ਨਾਮ ਤੇ ਪੰਜਾਬ ਦੇ ਲੋਕਾਂ ਨੇ ਜਿਹੜਾ ਫੈਸਲਾ ਲਿਆ ਸੀ ਉਹ ਸਿਰੇ ਚੜ੍ਹੇ, ਪ੍ਰੰਤੂ ਦਿੱਲੀ ਦੀ ਗ਼ੁਲਾਮੀ ਰਾਹ ‘ਚ ਅੜਿੱਕਾ ਬਣਦੀ ਹੈ| ਗਰੰਟੀਆ ਦਿੱਲੀ ਨੇ ਦਿੱਤੀਆਂ, ਰਾਜ ਸਭਾ ਮੈਂਬਰਾਂ ਦੀ ਚੋਣ ਦਿੱਲੀ ਨੇ ਕੀਤੀ, ਮੰਤਰੀਆਂ ਦੇ ਨਾਮ ਦਿੱਲੀ ਤੋਂ ਆਏ, ਪੰਜਾਬ ਦੀ ਹਰ ਅਹਿਮ ਨੀਤੀ ਤੇ ਬਜਟ ਦਿੱਲੀ ਤੋਂ ਤਿਆਰ ਹੁੰਦਾ ਹੈ, ਪੰਜਾਬ ਦੇ ਲੋਕਾਂ ਦਾ ਦਿੱਲੀ ਦੇ ਨਾਮ ਤੇ ਦਮ ਘੁੱਟ ਹੋ ਰਿਹਾ ਹੈ| ਆਪਣੀ ਨਰਾਜ਼ਗੀ ਉਹ ਸੰਗਰੂਰ ਲੋਕ ਸਭਾ ‘ਚ ਵਿਖਾ ਚੁੱਕੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਣ ਨੂੰ ਹਾਣ ਦੇ ਸਿਧਾਂਤ ਨੂੰ ਠੋਕਰ ਮਾਰਕੇ ਆਪਣੀ ਤੋਂ ਬਹੁਤ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਕਰਵਾਇਆ| ਵਿਆਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ, ਕਿਸੇ ਨੂੰ ਵੀ ਦਖ਼ਲ ਦੇਣ ਦਾ ਕੋਈ ਹੱਕ ਨਹੀਂ| ਪ੍ਰੰਤੂ ਜਦੋਂ ਵਿਆਹ ਸਮਾਗਮ ‘ਚ ਦਿੱਲੀ ਦੀ ਤਾਂ ਪ੍ਰਧਾਨਤਾ ਰਹੀ, ਪ੍ਰੰਤੂ ਪੰਜਾਬ ਦੇ ਮੰਤਰੀ ਸੱਦੇ ਹੀ ਨਹੀਂ ਗਏ ਤਾਂ ਦਿੱਲੀ- ਪੰਜਾਬ ਦਾ ਸੁਆਲ ਖੜ੍ਹਾ ਹੀ ਹੋਣਾ ਸੀ| ਦਿੱਲੀ ਆਲਿਆਂ ਨੂੰ ਗੱਫ਼ੇ ਆਪਣਿਆਂ ਨੂੰ ਧੱਕੇ, ਆਖ਼ਰ ਮਨ ‘ਚ ਤਾਂ ਰੋਸ ਪੈਦਾ ਕਰਦਾ ਹੀ ਹੈ| ਭਗਵੰਤ ਮਾਨ ਵੱਲੋਂ ਕੇਜਰੀਵਾਲ ਤੋਂ ਬਾਪ ਵਾਲੀਆਂ ਰਸਮਾਂ ਕਰਵਾ ਕੇ ਲੋੜ ਤੋਂ ਵੱਧ ਮਾਣ ਦਿੱਤਾ ਗਿਆ, ਪ੍ਰੰਤੂ ਆਪਣੀ ਬੇਟੀ ਦੀ ਉਮਰ ਦੀ ਭਗਵੰਤ ਮਾਨ ਦੀ ਨਵੀ ਵਿਆਹੁਤਾ ਪਤਨੀ ਨੂੰ ਭਰਜਾਈ ਵਜੋਂ ਸੰਬੋਧਨ ਕਰਦਾ ਹੈ| ਪੰਜਾਬੀਆਂ ਨੂੰ ਕਿਵੇਂ ਚੰਗਾ ਲੱਗੇਗਾ? ਧੀਆਂ -ਭੈਣਾਂ ਦੀ ਇੱਜ਼ਤ ਪੰਜਾਬੀਆਂ ਲਈ ਹਮੇਸ਼ਾ ਸਭ ਤੋਂ ਉਪਰ ਰਹੀ ਹੈ| ਸਭ ਤੋਂ ਵੱਡਾ ਬੰਬ ਜਿਹੜਾ ਇੱਕ ਅੱਧ ਦਿਨ ‘ਚ ਪੰਜਾਬੀਆਂ ਸਿਰ ਫੁੱਟਣ ਵਾਲਾ ਹੈ, ਉਹ ਹੈ ਉਹ ਨੋਟੀਫਿਕੇਸ਼ਨ ਜਾਰੀ ਕਰਨਾ, ਜਿਸ ਰਾਂਹੀ ਸਰਕਾਰ ਦਾ ਇੱਕ ਸਲਾਹਕਾਰ ਬੋਰਡ ਤੇ ਇੱਕ ਚੇਅਰਮੈਨ ਲਾਉਣਾ ਹੈ, ਜਿਹੜਾ ਸਰਕਾਰ ਦੇ ਸਾਰੇ ਕੰਮਾਂ ‘ਚ ਦਖ਼ਲ ਅੰਦਾਜ਼ੀ ਕਰਿਆ ਕਰੇਗਾ| ਇਸ ਬੋਰਡ ਦੇ ਚੇਅਰਮੈਨ ਰਾਘਵ ਚੱਢਾ ਨੂੰ ਲਾਉਣ ਦੀ ਅਤੇ ਕੈਬਨਿਟ ਮੰਤਰੀ ਦਾ ਰੈਂਕ ਦਿੱਤੇ ਜਾਣ ਦੀ ਚਰਚਾ ਹੈ| ਸਾਫ਼ -ਸਾਫ਼ ਇਹੋ ਅਰਥ ਹੈ ਕਿ ਪੰਜਾਬ ਸਰਕਾਰ ਇਸ ਬੋਰਡ ਦੇ ਬਹਾਨੇ ਵਾਇਆ ਦਿੱਲੀ ਚੱਲੇਗੀ| ਦਿੱਲੀ ਵਾਲਿਆਂ ਦਾ ਪਹਿਲਾ ਹੀ ਪੰਜਾਬ ਸਰਕਾਰ ਤੇ ਕੰਟਰੋਲ ਮੰਨਿਆ ਜਾਂਦਾ ਹੈ, ਪ੍ਰੰਤੂ ਇਸ ਬੋਰਡ ਦੇ ਹੋਂਦ ‘ਚ ਆਉਣ ਨਾਲ ਲੋਕਾਂ ਦੀਆਂ ਅੱਖਾਂ ਚੋਭੀਆਂ ਜਾਣਗੀਆਂ ਕਿ ਸਾਰਾ ਕੁਝ ਭਾਰਤੀ ਸੰਵਿਧਾਨ ਦੇ ਦਾਇਰੇ ‘ਚ ਹੋ ਰਿਹਾ ਹੈ| ਅਸੀਂ ਭਗਵੰਤ ਮਾਨ ਨੂੰ ਇਹ ਯਾਦ ਜ਼ਰੂਰ ਕਰਵਾ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਬਹਾਦਰ ਤੇ ਅਣਖ਼ੀਲੇ ਹਨ| ਜੇ ਪੰਜਾਬ ਨੂੰ ਸਿੱਧੇ ਰੂਪ ‘ਚ ਦਿੱਲੀ ਦੇ ਹਵਾਲੇ ਕਰ ਦਿੱਤਾ ਗਿਆ| ਤਾਂ ਇਹ ਬਹਾਦਰ ਲੋਕ ਬਰਦਾਸ਼ਤ ਨਹੀਂ ਕਰਨਗੇ? ਇਸਦਾ ਟਰੈਲਰ ਸੰਗਰੂਰ ਲੋਕ ਸਭਾ ਚੋਣ ਸਮੇਂ ਵਿਖਾ ਹੀ ਦਿੱਤਾ ਗਿਆ ਸੀ| ਰਾਘਵ ਚੱਢਾ ਨੂੰ ਪੰਜਾਬ ਦੀ ਅਸਿੱਧੀ ਕਮਾਂਡ ਜਿਨਾਹ ਦੇ ਉਹ ਸ਼ਬਦ ਹਿੰਦੂ ਕੌਮ ਜਦੋਂ ਹਾਕਮ ਬਣੀ ਫ਼ਿਰ ਦੇਖਿਓ , ਯਾਦ ਆਉਦੀ ਹੈ| ਇੰਨ੍ਹਾਂ ਦਾ ਰੂਪ ਸਦਾ ਗਿਰਗਿਟ ਵਾਗੂੰ ਬਦਲ ਜਾਂਦਾ ਹੈ, ਯਾਦ ਰੱਖਣਾ ਚਾਹੀਦਾ ਹੈ |