ਰੋਹੀ ਦੇ ਰੁੱਖ ਵਾਂਗ ਰਹਿ ਗਏ ਕੱਲੇ
ਮਹਿਰਮ ਦਿਲਾਂ ਦੇ ਦੂਰ ਹੋ ਚੱਲੇ
ਫਿੱਕੀਆਂ ਪੈ ਗਈਆਂ ਪ੍ਰੀਤਾਂ ਗੂੜੀਆਂ
ਜੁਦਾਈ ਦੀ ਪੀੜਾ ਦੇ ਰੋਗ ਅਵੱਲੇ
ਤਿੱਪ ਤਿੱਪ ਨੈਣਾਂ ਚੋਂ ਹੰਝੂ ਨੇ ਕਿਰਦੇ
ਯਾਦ ਜਦੋਂ ਆਉਂਦੀ ਕਰ ਕਰ ਹੱਲੇ
ਬੁੱਲ੍ਹਾ ਤੇ ਹਾਸੇ ਨੱਚਣਾ ਭੁੱਲ ਗਏ
ਇਸ਼ਕਾ ਤੇਰੀ ਬਾਜ਼ੀ ਵੇਖ ਹਰ ਚੱਲੇ
ਕਾਇਨਾਤ ਵੀ ਓਪਰੀ ਸ਼ੈਅ ਲੱਗਦੀ
ਹਾਲ ਏ ਸ਼ੁਦਾਈਆਂ ਹੋ ਗਏ ਝੱਲੇ
ਮੁੜ ਆ 'ਸਾਗਰਾ' ਵਾਸਤਾ ਏ ਰੱਬ ਦਾ
ਯਾਰਾਂ ਨਾਲ ਹੀ ਜੱਗ ਤੇ ਹੈ ਬੱਲੇ ਬੱਲੇ।
-- ਲਾਲੀ ਸਾਗ਼ਰ ਸੰਗਰੂਰ
9781729200