ਕਿਸਾਨਾਂ ਦੀਆਂ CM ਭਗਵੰਤ ਮਾਨ ਨੇ ਮੰਨੀਆਂ ਮੰਗਾਂ, ਕੀਤੇ ਵੱਡੇ ਐਲਾਨ, ਕੱਲ ਦਾ ਧਰਨਾ ਹੋਇਆ ਮੁਲਤਵੀ

ਚੰਡੀਗੜ੍ਹ-

ਕਿਸਾਨਾਂ ਨਾਲ ਅੱਜ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਵਿਸੇਸ਼ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਕਈ ਮੰਗਾਂ ਤੇ ਸਹਿਮਤੀ ਬਣੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੀਐਮ ਮਾਨ ਨੇ ਕਿਹਾ ਕਿ, ਕਿਸਾਨਾਂ ਉਤੇ ਦਰਜ ਸਾਰੇ ਪਰਚੇ ਰੱਦ ਹੋਣਗੇ। ਇਸ ਤੋਂ ਇਲਾਵਾ ਕਿਸਾਨਾਂ ਨੂੰ 5 ਅਗਸਤ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਗੰਨੇ ਦਾ ਭੁਗਤਾਨ 7 ਸਤੰਬਰ ਤੱਕ ਕਰ ਦਿੱਤਾ ਜਾਵੇਗਾ।

ਸੀਐਮ ਮਾਨ ਨੇ ਕਿਹਾ ਕਿ, ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ, ਸੋ ਕਿਸਾਨ ਹੁਣ ਸਹਿਮਤ ਹੋ ਗਏ ਹਨ ਕਿ ਉਹ ਕੱਲ੍ਹ ਪ੍ਰਦਰਸ਼ਨ ਨਹੀਂ ਕਰਨਗੇ। ਖ਼ਬਰਾਂ ਮੁਤਾਬਿਕ, ਕਿਸਾਨ ਜਥੇਬੰਦੀਆਂ ਨੇ ਤਿੰਨ ਅਗਸਤ ਨੂੰ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਆਇਆ ਹੈ ਕਿ ਕਿਸਾਨ ਭਲਕੇ ਪ੍ਰਦਰਸ਼ਨ ਨਹੀਂ ਕਰਨਗੇ।



ਕਿਸਾਨਾਂ ਦੀਆਂ ਮੰਗਾਂ –

1.ਗੰਨਾਂ ਮਿੱਲਾਂ 2022/23 ਦੇ ਸੀਜਨ ਲਈ 1 ਨਵੰਬਰ ਨੂੰ ਚਲਾਈਆਂ ਜਾਣ

2.ਗੰਨੇ ਦੀ ਰੇਟ 360 ਗੰਨਾਂ ਮਿੱਲ ਵੱਲੋ ਇਕੋ ਕਿਸ਼ਤ ਚ ਪਾਇਆ ਜਏ 325+35 ਨਾਲ਼ ਨਹੀਂ
3.ਗੰਨੇ ਦਾ ਬਕਾਇਆ ਸਰਕਾਰੀ ਅਤੇ ਪ੍ਰਾਈਵੇਟ ਮਿੱਲ ਵੱਲੋ ਸਰਕਰ ਵੱਲੋ 15 ਮਈ ਨੂੰ ਚੰਡੀਗੜ੍ਹ ਕੀਤੇ ਵਾਦੇ ਮੁਤਾਬਿਕ ਤੁਰੰਤ ਪਾਇਆ ਜਾਵੇ
4.ਗੰਨੇ ਉੱਪਰ ਆ ਰਹੇ ਟਾਪ ਬੋਰਰ ਰੇਡ ਰੋਟ ਦੇ ਅਟੈਕ ਕਾਰਨ ਹੋ ਰਹੇ ਨੁਕਸਾਨ ਦਾ ਮੁਆਵਜਾ ਦੇਵੇ ਸਰਕਾਰ ਅਤੇ ਮਾਹਰ ਡਾਕਟਰ ਦੀ ਟੀਮ ਭੇਜ ਕੇ ਤੁਰੰਤ ਨਿਰੀਖਣ ਹੋਵੇ
5.ਨਰਮੇ ਦਾ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਦੇਵੇ ਸਰਕਾਰ
6.ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਸਬਸਿਡੀ ਦਾ ਅਗਊ ਐਲਾਨ ਕਰੇ ਸਰਕਾਰ