ਵੈਬਟੈਕ ਇੰਸਟੀਚਿਊਟ ਭਵਾਨੀਗੜ ਵਿਖੇ ਤੀਆਂ ਦਾ ਤਿਓੁਹਾਰ ਮਨਾਇਆ

ਭਵਾਨੀਗੜ (ਗੁਰਵਿੰਦਰ ਸਿੰਘ) ਸ਼ਾਵਣ ਦੇ ਮਹੀਨੇ ਵਿੱਚ ਤੀਆਂ ਦੇ ਤਿਓੁਹਾਰ ਦੀ ਪੰਜਾਬੀ ਸੱਭਿਆਚਾਰ ਵਿੱਚ ਇੱਕ ਵੱਖਰੀ ਹੀ ਮਹੱਤਤਾ ਹੈ ਤੇ ਤੀਆਂ ਦਾ ਤਿਓੁਹਾਰ ਜੋ ਸਾਵਣ ਮਹੀਨੇ ਚ ਕਈ ਦਿਨ ਚਲਦਾ ਰਹਿੰਦਾ ਹੈ ਪੁਰਾਣੇ ਸਮਿਆਂ ਚ ਤੀਆਂ ਮੋਕੇ ਨਵ ਵਿਆਹੀਆ ਕੁੜੀਆ ਆਪਣੇ ਪੇਕੇ ਘਰ ਆਓੁਦੀਆ ਤੇ ਸ਼ਾਮ ਨੂੰ ਪਿੰਡ ਦੀ ਇੱਕ ਸਾਝੀ ਥਾ ਤੇ ਇਕੱਠੀਆ ਹੋਕੇ ਪਿੰਘਾ ਝੂਟਦੀਆ ਤੇ ਗਿੱਧਾ ਪਾਓੁਦੀਆ ਸਨ ਪਰ ਸਮੇ ਦੇ ਨਾਲ ਨਾਲ ਹੁਣ ਬਹੁਤ ਕੁੱਝ ਬਦਲ ਗਿਆ ਹੈ ਜਦੋ ਰੁੱਖ ਹੀ ਨਾ ਰਹੇ ਤਾ ਮੁਟਿਆਰਾਂ ਪਿੰਘਾ ਕਿਥੇ ਪਾਓੁਣ ਪਰ ਹਾਲੇ ਵੀ ਕੁੱਝ ਸਮਾਜ ਸੇਵੀ ਸੰਸਥਾਵਾ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਹਨ ਤੇ ਪੰਜਾਬੀਆਂ ਦੇ ਹਰ ਤਿਓੁਹਾਰ ਨੂੰ ਮਨਾ ਰਹੀਆਂ ਹਨ। ਇਸੇ ਦੇ ਚਲਦਿਆਂ ਅੱਜ ਭਵਾਨੀਗੜ ਦੇ ਨਵੇ ਬੱਸ ਸਟੈਂਡ ਤੋ ਅੱਗੇ ਵੈਬਟੈਕ ਇੰਸਟੀਚਿਊਟ ਭਵਾਨੀਗੜ ਵਿਖੇ ਸੈਟਰ ਦੇ ਡਾਇਰੈਕਟਰ ਸਤਨਾਮ ਸਿੰਘ ਅਤੇ ਸੈਟਰ ਦੇ ਮੁੱਖੀ ਮੈਡਮ ਨਿਰਮਲਜੀਤ ਕੋਰ ਦੀ ਅਗਵਾਈ ਹੇਠ ਤੀਆ ਦਾ ਤਿਓਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੋਕੇ ਇਕੱਤਰ ਕੁੜੀਆਂ ਅਤੇ ਸਮੂਹ ਸੈਟਰ ਸਟਾਫ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਓੁਦੇ ਪਰਿਰਾਵੇ ਵਿੱਚ ਤੀਆਂ ਦੇ ਤਿਓੁਹਾਰ ਦਾ ਪੂਰਾ ਆਨੰਦ ਮਾਣਿਆ ਅਤੇ ਅੰਤ ਵਿੱਚ ਗਿੱਧਾ ਵੀ ਪਾਇਆ। ਇਸ ਮੋਕੇ ਗੱਲਬਾਤ ਕਰਦਿਆਂ ਸੈਟਰ ਮੁੱਖੀ ਨਿਰਮਲਜੀਤ ਕੋਰ ਨੇ ਦੱਸਿਆ ਕਿ ਓੁਹਨਾ ਦੇ ਸੈਟਰ ਵਲੋ ਹਰ ਤਿਓੁਹਾਰ ਨੂੰ ਹੀ ਧੂਮ ਧਾਮ ਨਾਲ ਮਨਾਇਆ ਜਾਦਾ ਹੈ ਤਾ ਕਿ ਹਰ ਇਨਸਾਨ ਆਪਣੇ ਸੱਭਿਆਚਾਰ ਨਾਲ ਜੁੜਿਆ ਰਹੇ । ਇਸ ਮੋਕੇ ਮੈਡਮ ਮਨਪ੍ਰੀਤ ਕੋਰ.ਜਸ਼ਨਪ੍ਰੀਤ ਕੋਰ.ਸਰਬਜੀਤ ਕੋਰ.ਰੁਪਿੰਦਰ ਕੋਰ.ਰਮਨਦੀਪ ਕੋਰ.ਅਤਿੰਦਰਪਾਲ ਤੋ ਇਲਾਵਾ ਵੈਬਟੈਕ ਇੰਸਟੀਚਿਊਟ ਦੇ ਵਿਦਿਆਰਥੀ ਅਤੇ ਸਮੂਹ ਸਟਾਫ ਮੋਜੂਦ ਸੀ।