ਸੁਨਾਮ (ਮਾਲਵਾ ਬਿਓੁਰੋ) ਸ਼੍ਰੀ ਗੁੱਗਾ ਮਾੜੀ ਬਾਗੜ ਜੋ ਕਿ ਰਾਜਸਥਾਨ ਵਿਖੇ ਸਥਿਤ ਹੈ ਲਈ ਭਾਵੇ ਕਿ ਪੰਜਾਬ ਚੋ ਵੱਡੀ ਪੱਧਰ ਤੇ ਸੰਗਤਾਂ ਮੱਥਾ ਟੇਕਣ ਜਾਦੀਆਂ ਹਨ ਤੇ ਹਰ ਸਾਲ ਪੰਜਾਬ ਦੇ ਵੱਖ ਵੱਖ ਸ਼ਹਿਰਾ ਕਸਬਿਆਂ ਤੋ ਲੰਗਰ ਦੀ ਰਸਦ ਲੈਕੇ ਟਰੱਕ ਜਾਦੇ ਹਨ ਤੇ ਸ਼ਰਧਾਲੂ ਕਈ ਕਈ ਦਿਨ ਬਾਗੜ ਦੇ ਮੇਲੇ ਵਿਚ ਸਾਮਲ ਹੋਕੇ ਆਪਣੀਆਂ ਹਾਜਰੀਆ ਭਰਦੇ ਹਨ ਇਸੇ ਲੜੀ ਤਹਿਤ ਸੁਨਾਮ ਦੀ ਰੇਗਰ ਬਸਤੀ ਤੋ ਨਿਓੂ ਸ੍ਰੀ ਗੁੱਗਾ ਮਾੜੀ ਲੰਗਰ ਕਮੇਟੀ ਵਲੋ ਲੰਗਰ ਦੀ ਰਸਦ ਦਾ ਟਰੱਕ ਰਵਾਨਾ ਕਰਨ ਮੋਕੇ ਸ਼੍ਰੋਮਣੀ ਅਕਾਲੀਦਲ ਬਾਦਲ ਦੇ ਦੇ ਬੁਲਾਰੇ ਵਿਰਨਜੀਤ ਗੋਲਡੀ ਨੇ ਮੁੱਖ ਮਹਿਮਾਨ ਵਲੋ ਸ਼ਿਕਰਤ ਕੀਤੀ ਤੇ ਲੰਗਰ ਦੀ ਰਸਦ ਦੇ ਟਰੱਕ ਨੂੰ ਗੁੱਗਾ ਮਾੜੀ ਬਾਗੜ ਲਈ ਝੰਡੀ ਦਿਖਾਕੇ ਰਵਾਨਾ ਕੀਤਾ। ਇਸ ਮੋਕੇ ਵਿਰਨਜੀਤ ਗੋਲਡੀ ਨੇ ਕਿਹਾ ਕਿ ਪੰਜਾਬ ਪੀਰਾ ਫਕੀਰਾਂ ਦੀ ਧਰਤੀ ਹੈ ਅਤੇ ਹਰ ਧਰਮ ਦਾ ਸਤਿਕਾਰ ਕੀਤਾ ਜਾਦਾ ਹੈ ਜਿਸ ਨਾਲ ਸਾਡੀ ਆਪਸੀ ਭਾਈਚਾਰਕ ਸਾਝ ਹੋਰ ਮਜਬੂਤ ਹੁੰਦੀ ਹੈ । ਇਸ ਮੋਕੇ ਬਾਗੜ ਜਾ ਰਹੀ ਸੰਗਤ ਦੇ ਸਫਰ ਲਈ ਸੁੱਭ ਕਾਮਨਾਵਾ ਵੀ ਭੇਟ ਕੀਤੀਆਂ । ਇਸ ਮੋਕੇ ਲੰਗਰ ਕਮੇਟੀ ਦੇ ਪ੍ਰਧਾਨ ਤਰਸੇਮ ਗਰਗ ਨੇ ਜਿਥੇ ਓੁਚੇਚੇ ਤੋਰ ਤੇ ਪੁੱਜੇ ਵਿਰਨਜੀਤ ਗੋਲਡੀ ਦਾ ਧੰਨਵਾਦ ਕੀਤਾ ਓੁਥੇ ਓੁਹਨਾ ਦੱਸਿਆ ਕਿ 15 ਅਗਸਤ ਤੋ ਲੈਕੇ 7 ਸਤੰਬਰ ਤੱਕ ਲੰਗਰਾ ਦੀ ਸੇਵਾ ਬਾਗੜ ਵਿਖੇ ਅਤੁੱਟ ਚਲਦੀ ਰਹੇਗੀ। ਇਸ ਮੋਕੇ ਕਿ੍ਰਸ਼ਨ ਕੁਮਾਰ.ਰਵੀ ਕੁਮਾਰ ਟਿੰਕੂ.ਲਕਸ਼ ਗੜਵਾਲ.ਰੋਹਿਤ ਗਰਗ.ਸੁਭਮ ਦੀਕਸ਼ਤ ਗੋਇਲ .ਕੁਲਵੰਤ ਰੋਡਾ ਸਿੰਘ .ਜਸਵਿੰਦਰ ਸਿੰਘ .ਬਲਿਹਾਰ ਸਿੰਘ ਹੰਝਰਾ.ਮੋਹਨ ਲਾਲ ਬਾਗੜੀ.ਧਿਆਨ ਸਿੰਘ ਤੋ ਇਲਾਵਾ ਹੋਰ ਸੰਗਤਾਂ ਵੀ ਮੋਜੂਦ ਰਹੀਆਂ ।