ਰਹਿਬਰ ਫਾਊਡੇਸ਼ਨ ਵਿਖੇ 75ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ

ਭਵਾਨੀਗੜ :-ਰਹਿਬਰ ਫਾਊਡੇਸ਼ਨ, ਭਵਾਨੀਗੜ ਵਿਖੇ 75ਵਾਂ (76ਵਾਂ) ਸੁਤੰਤਰਤਾ ਦਿਵਸ ਮਨਾਇਆ ਗਿਆ॥ ਇਸ ਮੌਕੇ ਤੇ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ॥ ਆਯੋਜਨ ਦੋਰਾਨ ਡਾ. ਐਮ.ਐਸ.ਖਾਨ ਜੀ ਨੇ ਵਿਦਆਰਥੀਆਂ ਦੇ ਭਵਿੱਖ ਦੀ ਕਾਮਨਾ ਕਰਦੇ ਹੋਏ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਕਿਹਾ ਕਿ ਸਾਨੂੰ ਚੰਗੇ ਨਾਗਰਿਕ ਦੇ ਕਰਤੱਬ ਨਿਭਾਉਦੇ ਹੋਏ ਆਜਾਦੀ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ਅਤੇ ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਤੀਕ ਹੈ॥ ਉਨ੍ਹਾਂ ਦੇਸ਼ ਦੀ ਆਜਾਦੀ ਲਈ ਸ਼ਹੀਦਾ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਦੇਸ਼ ਨੂੰ ਆਜਾਦ ਕਰਵਾਉਣ ਲਈ ਕਿੰਨੇ ਹੀ ਜਵਾਨ ਹੱਸਦੇ ਹੋਏ ਫਾਸੀ ਤੇ ਝੂਲ ਗਏ, ਜਿਨ੍ਹਾ ਦੀ ਕੁਰਬਾਨੀ ਸਦਕਾ ਅੱਜ ਅਸੀ ਸੁਤੰਤਰਤਾ ਦਿਵਸ ਮਨਾਂ ਰਹੇ ਹਾਂ॥ ਸਾਨੂੰ ਉਹਨਾ ਦੀ ਜਿੰਦਗੀ ਤੋ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਅਸੀ ਆਪਣੀ ਜਿੰਦਗੀ ਵਿੱਚ ਇੱਕ ਚੰਗੇ ਨਾਗਰਿਕ ਬਣ ਸਕੀਏ॥ ਅਸੀ ਸਾਰੀ ਉਮਰ ਉਨ੍ਹਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੇ ਰਹਾਂਗੇ॥ ਇਸ ਆਯੋਜਨ ਦੋਰਾਨ ਡਾ. ਕਾਫਿਲਾ ਖਾਨ ਵਾਇਸ ਚੈਅਰਪਰਸ਼ਨ ਨੇ ਦੱਸਿਆ ਕਿ ਭਾਰਤ ਅੱਜ 15 ਅਗਸਤ ਨੂੰ ਆਪਣਾ 76ਵਾਂ ਸੁਤੰਤਰਤਾ ਦਿਵਸ ਮਨਾਉਣ ਲਈ ਤਿਆਰ ਹੈ, ਜਿਸ ਦਿਨ ਦੋ ਸਦੀਆ ਬਾਅਦ ਬ੍ਰਿਿਟਸ਼ ਸ਼ਾਸਨ ਦਾ ਅੰਤ ਹੋਇਆ ਸੀ॥ ਅਜਾਦੀ ਦਾ ਅੰਮ੍ਰਿਤ ਮਹੋਤਸਵ ਦੇ ਬੈਨਰ ਹੇਠ, ਭਾਰਤ ਦੀ ਅਜਾਦੀ ਦੇ 75 ਸਾਲਾਂ ਨੂੰ ਮਨਾਉਣ ਲਈ ਪਿਛਲੇ 75 ਹਫਤਿਆਂ ਦੌਰਾਨ ਕਈ ਸਮਾਗਮ ਆਯੋਜਿਤ ਕੀਤੇ ਗਏ ਹਨ॥ ਇਸ ਮੌਕੇ ਦੌਰਾਨ ਪਿੰਰਸੀਪਲ ਡਾ. ਸਿਰਾਜੂਨਬੀ ਜਾਫਰੀ, ਐਮ.ਡੀ. ਆਮੀਰ ਖਾਨ, ਸਿਮਰਨਪ੍ਰੀਤ ਕੌਰ,ਡਾ. ਸੁਜੈਨ, ਡਾ. ਸੁਮਨ ਮਿੱਤਲ, ਅਮਰਿੰਦਰ ਕੌਰ ਮਾਨ ,ਮਨਜੀਤ ਕੌਰ, ਅਰਸ਼ਪ੍ਰੀਤ ਕੌਰ, ਪਵਨਪ੍ਰੀਤ ਕੌਰ, ਅਮਨਦੀਪ ਕੌਰ, ਰਤਨ ਲਾਲ ਗਰਗ, ਨਛੱਤਰ ਸਿੰਘ, ਤੋਮੋਜੀਤ, ਮਦਨਜੀਤ ਸਿੰਘ ਅਸਗਰ ਅਲੀ ਅਤੇ ਵਿਦਆਰਥੀ ਵੀ ਸ਼ਾਮਿਲ ਸਨ॥