ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਨੈਸ਼ਨਲ ਪੱਧਰ ਤੇ ਹੋਏ ਤੈਰਾਕੀ ਦੇ ਮੁਕਾਬਲੇ ਚ ਮੁੜ ਲਕਸ਼ੈ ਜਿੰਦਲ ਨੇ ਗੋਲਡ ਮੈਡਲ ਜਿੱਤ ਦੇਸ਼ ਭਰ ਦਾ ਕੀਤਾ ਨਾਮ ਰੌਸ਼ਨ। ਇਸ ਮੌਕੇ ਜਾਣਕਾਰੀ ਦਿੰਦਿਆਂ ਲਕਸ਼ੇ ਜਿੰਦਲ ਦੇ ਪਿਤਾ ਅਸ਼ੋਕ ਜਿੰਦਲ ਨੇ ਦੱਸਿਆ ਕਿ ਮੇਰੇ ਬੇਟੇ ਲਕਸ਼ੈ ਜਿੰਦਲ ਵੱਲੋਂ ਪਹਿਲਾਂ ਵੀ ਕਈ ਮੈਡਲ ਜਿੱਤ ਕੇ ਜ਼ਿਲ੍ਹਾ ਸੰਗਰੂਰ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਪਿਛਲੇ ਦਿਨੀਂ ਨੈਸ਼ਨਲ ਪੱਧਰ ਦੇ ਹੋਏ ਤੈਰਾਕੀ ਦੇ ਮੁਕਾਬਲੇ ਦੌਰਾਨ ਉਸ ਵੱਲੋਂ ਨੈਸ਼ਨਲ ਪੱਧਰ ਖੇਡ ਬੋਲਡ ਮੈਡਲ ਪ੍ਰਾਪਤ ਕਰ ਆਪਣੇ ਪਰਿਵਾਰ ਦਾ ਅਤੇ ਆਪਣੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਲਕਸ਼ੇ ਜਿੰਦਲ ਦਾ ਹੌਸਲਾ ਅਫ਼ਜ਼ਾਈ ਕਰਨ ਲਈ ਉੱਘੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਾਮ ਸਚਦੇਵਾ ਨੇ ਦੱਸਿਆ ਕਿ ਭਵਾਨੀਗੜ ਇਲਾਕੇ ਦੇ ਨੌਜਵਾਨ ਲਕਸ਼ੇ ਜਿੰਦਲ ਵੱਲੋਂ ਤੈਰਾਕੀ ਦੇ ਹੋਏ ਨੈਸ਼ਨਲ ਪੱਧਰ ਮੁਕਾਬਲੇ ਚ ਗੋਲਡ ਮੈਡਲ ਹਾਸਲ ਕਰਨ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਇਲਾਕੇ ਦੇ ਨੌਜਵਾਨਾਂ ਵੱਲੋਂ ਨੈਸ਼ਨਲ ਪੱਧਰ ਤੇ ਸਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਸਾਡੀ ਟੀਮ ਵੱਲੋਂ ਅੱਜ ਲਕਸ਼ੈ ਜਿੰਦਲ ਦਾ ਸਨਮਾਨ ਕੀਤਾ ਗਿਆ ।