ਭੱਟੀਆਲ ਕਲਾਂ ਚ ਪਿੰਡ ਦੀ ਪੰਚਾਇਤ ਵੱਲੋਂ ਸਫ਼ਾਈ ਅਭਿਆਨ ਚਲਾਇਆ
ਫੈਲ ਰਹੀਆ ਬਿਮਾਰੀਆਂ ਤੋ ਦੂਰ ਰੱਖਣ ਲਈ ਸਫਾਈ ਜਰੂਰੀ: ਸਰਪੰਚ ਜਸਕਰਨ ਲੈਪੀ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਪਿੰਡ ਦੀ ਸਾਂਭ ਸੰਭਾਲ ਨੂੰ ਮੁੱਖ ਰੱਖਦਿਆਂ ਪਿੰਡ ਭੱਟੀਵਾਲ ਕਲਾਂ ਚ ਸਫ਼ਾਈ ਅਭਿਆਨ ਚਲਾਇਆ ਅਤੇ ਪਿੰਡ ਦੀਆਂ ਗਲੀਆਂ ਦੀ ਸਾਫ਼ ਸਫ਼ਾਈ ਕਰ ਪਿੰਡ ਦੀ ਨੁਹਾਰ ਨੂੰ ਚਮਕਾਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਸਕਰਨ ਸਿੰਘ ਲੈਂਪੀ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਪਿੰਡ ਪੱਧਰ ਤੇ ਕੋਈ ਨਾ ਕੋਈ ਨਵਾਂ ਉਪਰਾਲਾ ਕੀਤਾ ਜਾਂਦਾ ਹੈ ਤਾ ਜੋ ਪਿੰਡ ਦਾ ਨਾਮ ਉੱਚਾ ਹੋ ਸਕੇ ਅਤੇ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆ ਸਕੇ ਅਤੇ ਇਸ ਦੇ ਚਲਦਿਆਂ ਸਾਡੀ ਟੀਮ ਦੇ ਵੱਲੋਂ ਸਾਰੇ ਪਿੰਡ ਦੇ ਵਿੱਚ ਸਫਾਈ ਅਭਿਆਨ ਚਲਾਇਆ ਜਿਸ ਨਾਲ ਪਿੰਡ ਦੀ ਨੁਹਾਰ ਬਦਲ ਸਕੇ ਅਤੇ ਪਿੰਡ ਸੂਰਜ ਵਾਂਗੂ ਚਮਕ ਸਕੇ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਸਾਡੀ ਟੀਮ ਵੱਲੋਂ ਪਿੰਡ ਦੇ ਵਿੱਚ ਅਗਰ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੀ ਟੀਮ ਉਸ ਵਿਅਕਤੀ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹ ਉਸ ਦੀ ਮੁਸ਼ਕਲ ਨੂੰ ਸਾਂਝੀ ਕਰ ਭਾਈਚਾਰਕ ਏਕਤਾ ਨੂੰ ਬਰਕਰਾਰ ਰੱਖਦੀ ਹੈ । ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਨੇੜੇ ਦੇ ਸਥਾਨ ਨੂੰ ਸਾਫ ਸੁਥਰਾ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਨਾ ਫੈਲ ਸਕੇ ਅਤੇ ਪਿੰਡ ਦੀ ਨੁਹਾਰ ਦਾ ਵੱਖਰਾ ਪ੍ਰਭਾਵ ਪੈ ਸਕੇ।