ਭਵਾਨੀਗੜ (ਗੁਰਵਿੰਦਰ ਸਿੰਘ ) ਕੈਸਰ ਦੀ ਭਿਆਨਕ ਬਿਮਾਰੀ ਤੇ ਕਾਬੂ ਪਾਓੁਣ ਲਈ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਟੈਕਸੀ ਯੂਨੀਅਨ ਭਵਾਨੀਗੜ ਵਿਖੇ ਅੱਜ ਟਾਟਾ ਮੈਮੋਰੀਅਲ ਸੈਟਰ ਹੋਮੀ ਭਾਭਾ ਕੈਸਰ ਹਸਪਤਾਲ ਵਲੋ ਡਰਾਇਰਾ ਨੂੰ ਕੈਸਰ ਸਬੰਧੀ ਜਾਣਕਾਰੀ ਦੇਣ ਅਤੇ ਕੈਸਰ ਦੇ ਲੱਛਣਾ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਚੈਕਅਪ ਕੈਪ ਦਾ ਆਯੋਜਨ ਕੀਤਾ ਗਿਆ । ਇਸ ਮੋਕੇ ਟੀਮ ਦੇ ਇੰਚਾਰਜ ਡਾ ਗੁਰਵਿੰਦਰ ਕੋਰ ਅੇਮ ਓ ਨੇ ਆਪਣੀ ਟੀਮ ਸਮੇਤ 50 ਦੇ ਕਰੀਬ ਨੋਜਵਾਨਾ ਦਾ ਚੈਕਅਪ ਕੀਤਾ ਅਤੇ ਨੋਜਵਾਨਾ ਨੂੰ ਕੈਸਰ ਦੇ ਮੁੱਖ ਲੱਛਣਾ ਸਬੰਧੀ ਜਾਣਕਾਰੀ ਦਿੱਤੀ ਅਤੇ ਮੋਕੇ ਤੇ ਚੈਕਅਪ ਕੀਤਾ । ਓੁਹਨਾ ਡਰਾਇਵਰ ਭਰਾਵਾ ਨੂੰ ਬੀੜੀਆ.ਸਿਗਰਟਾ ਅਤੇ ਤਮਾਕੂ ਦੇ ਸੇਵਨ ਨਾਲ ਹੋਣ ਵਾਲੇ ਵੱਡੇ ਨੁਕਸਾਨ ਸਬੰਧੀ ਵੀ ਜਾਣਕਾਰੀ ਸਾਝੀ ਕੀਤੀ। ਇਸ ਮੋਕੇ ਸ੍ਰੀ ਗੁਰੂ ਤੇਗ ਬਹਾਦਰ ਟੈਕਸੀ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਡਰਾਇਵਰ ਭਰਾਵਾ ਲਈ ਇਾ ਤਰਾ ਦੇ ਕੈਪ ਲਾਓੁਣੇ ਸਲਾਘਾਯੋਗ ਹਨ ਅਤੇ ਪੂਰੀ ਯੂਨੀਅਨ ਸਮਾਜ ਭਲਾਈ ਲਈਲ਼ਾਏ ਜਾਣ ਵਾਲੇ ਕੈਪਾ ਦਾ ਸੁਆਗਤ ਕਰੇਗੀ। ਇਸ ਮੋਕੇ ਮੇਜਰ ਸਿੰਘ ਕਪਿਆਲ.ਬੇਅੰਤ ਸਿੰਘ .ਗੁਰਪ੍ਰੀਤ ਸਿੰਘ .ਜੱਸੀ ਕਾਕੜਾ.ਕਮਲਜੀਤ ਸਿੰਘ ਹੈਪੀ.ਮਨਜੀਤ ਸਿੰਘ ਘਰਾਚੋ.ਤਰਸੇਮ ਚੰਦ.ਹਰਜਿੰਦਰ ਸਿੰਘ ਬਿੰਦੀ.ਰਣਜੀਤ ਸਿੰਘ ਬਾਬਾ.ਬੇਅੰਤ ਸਿੰਘ ਬੰਟੀ.ਰਿੰਕੂ ਭੱਟੀਵਾਲ.ਮਿੱਠੂ ਆਲੋਅਰਖ.ਸੁਖਚੈਨ ਸਿੰਘ ਚੰਨੀ.ਇੰਦਰਪਾਲ ਕਾਕੜਾ.ਜਗਸੀਰ ਸਿੰਘ ਬਿੱਟੂ.ਜਗਦੀਪ ਸਿੰਘ ਦੀਪ.ਲੀਲਾ ਸਕਰੋਦੀ.ਬੋਬੀ.ਬਿੱਟੂ ਪੰਨਵਾ..ਸ਼ਿਆਮ ਲਾਲ. ਤੋ ਇਲਾਵਾ ਹੋਰ ਮੈਬਰ ਵੀ ਮੋਜੂਦ ਰਹੇ ਅਤੇ ਇਸ ਲਾਏ ਗਏ ਕੈਪ ਦੀ ਸਲਾਘਾ ਕੀਤੀ ।