ਭਵਾਨੀਗੜ ਕੰਨਿਆ ਸਕੂਲ ਦੀਆਂ ਖਿਡਾਰਨਾਂ ਖੋ-ਖੋ ਵਿਚ ਮੋਹਰੀ ਅਤੇ ਬਾਸਕਿਟਬਾਲ ਵਿੱਚ ਦੂਜਾ ਸਥਾਨ

ਭਵਾਨੀਗੜ੍ਹ (ਗੁਰਵਿੰਦਰ ਸਿੰਘ)ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋ ਰਹੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ (ਕੰਨਿਆ) ਤੀਆਂ ਵਿਦਿਆਰਥੀਆਂ ਨੇ ਨਦਾਮਪੁਰ ਸਕੂਲ ਵਿਖੇ ਹੋਏ ਬਾਸਕਿਟਬਾਲ ਮੁਕਾਬਲਿਆਂ ਵਿੱਚ ਅੰਡਰ (19) ਅਤੇ ਅੰਡਰ (14) ਵਿਚ ਦੂਜਾ ਸਥਾਨ ਹਾਸਲ ਕੀਤਾ ਅਤੇ ਖੋ- ਖੋ ਦੇ ਮੁਕਾਬਲੇ ਜੋ ਦਸਮੇਸ਼ ਪਬਲਿਕ ਸਕੂਲ ਮਾਝੀ ਵਿਖੇ ਹੋਏ ਉਨ੍ਹਾਂ ਵਿਚ ਅੰਡਰ (14) ਅਤੇ ਅੰਡਰ (17) ਵਿਚ ਪਹਿਲਾ ਅਤੇ ਅੰਡਰ (19) ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਭਵਾਨੀਗਡ਼੍ਹ ਕੰਨਿਆ ਸਕੂਲ ਦੇ ਮੁਖੀ ਸ.ਸਤਿੰਦਰਪਾਲ ਸਿੰਘ ਨੇ ਬੱਚਿਆਂ ਨੂੰ ਹੌਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਤ ਕੀਤਾ ਅਤੇ ਅੱਗੇ ਵਧਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਸਮੂਹ ਸਟਾਫ ਨੇ ਉਨ੍ਹਾਂ ਨੂੰ ਮਿਹਨਤ ਲਈ ਪ੍ਰੇਰਿਤ ਕੀਤਾ। ਇਨ੍ਹਾਂ ਖਿਡਾਰਨਾਂ ਦੀ ਅਗਵਾਈ ਸਰੀਰਕ ਸਿੱਖਿਆ ਲੈਕਚਰਾਰ ਸੁਖਚੈਨ ਸਿੰਘ ਅਤੇ ਕਮਲਜੀਤ ਕੌਰ ਡੀ.ਪੀ.ਈ ਨੇ ਕੀਤੀ ।