ਚੰਨੋ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਆਯੋਜਿਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਨੋ ਵਿਖੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਪ੍ਰਿੰਸੀਪਲ ਸ੍ਰੀ ਪਤਵਿੰਦਰ ਘਈ ਦੀ ਅਗਵਾਈ ਹੇਠ ਮਾਪੇ ਅਧਿਆਪਕ ਮਿਲਣੀ ਦਾ ਆਯੋਜਣ ਕੀਤਾ ਗਿਆ ਮਿਲਣੀ ਨਾਲ ਸਬੰਧਤ ਸੱਦਾ ਪੱਤਰ ਦੇ ਪੋਸਟਰ ਤਿਆਰ ਕਰਕੇ ਵਿਦਿਆਰਥੀਆਂ ਦੇ ਗਰਭਪਾਤ ਸ਼ੋਸਲ ਮੀਡੀਆ ਰਾਹੀਂ ਸਾਂਝੇ ਕੀਤੇ ਗਏ ਮਿਤੀ 3 ਸਤੰਬਰ ਨੂੰ ਸਵੇਰੇ ਖੁੱਲ੍ਹੇ ਪੰਡਾਲ ਵਿਚ ਸਟੇਜ ਸਜਾਈ ਗਈ ਅਤੇ ਮਾਪਿਆਂ ਦਾ ਸਵਾਗਤ ਲਈ ਸਕੂਲ ਵੱਲੋਂ ਹਰ ਪ੍ਰਕਾਰ ਦੇ ਇੰਤਜ਼ਾਮ ਕੀਤੇ ਗਏ। ਸਾਢੇ 9ਵਜੇ ਮਾਣਯੋਗ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਅੰਗਰੇਜ ਸਿੰਘ ਆਪਣੀ ਟੀਮ ਨਾਲ ਸਕੂਲ ਵਿਖੇ ਇਸ ਮੇਲੇ ਚ ਹਿੱਸਾ ਲੈਣ ਪਹੁੰਚੇ ਅਤੇ ਸਕੂਲ ਬੈਂਡ ਦੀਆਂ ਮਨਮੋਹਕ ਧੁਨਾਂ ਨਾਲ ਰੀਬਨ ਕੱਟਣ ਦੀ ਰਸਮ ਕਰਵਾ ਕੇ ਇਸ ਮਿਲਣੀ ਨੂੰ ਮੁੱਖ ਮਨਾਇਆ। ਵਿਦਿਆਰਥੀਆਂ ਵੱਲੋਂ ਗਿੱਧਾ ਸਕਿੱਟ ਅਤੇ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ ਇਸ ਮੌਕੇ ਮਾਪਿਆਂ ਦੀਆਂ ਕੁਝ ਹਲਕੀਆਂ ਫੁਲਕੀਆਂ ਖੇਡਾਂ ਜਿਵੇਂ ਗੁਬਾਰਾ ਭੰਨਣਾ, ਨਿੰਬੂ ਚਮਚਾ ਦੌੜ, ਮਿਊਜੀਕਲ ਚੇਅਰ, ਦੌੜ ਆਦਿ ਗੇਮਾਂ ਆਦਿ ਕਰਵਾਈਆਂ ਗਈਆਂ ਸਕੂਲ ਸਟਾਫ ਨੇ ਵੀ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ । ਇਸ ਮੌਕੇ ਸ੍ਰੀ ਅੰਗਰੇਜ ਸਿੰਘ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਣੋ ਸਕੂਲ ਦਿਨੋਂ ਦਿਨ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ ਮਾਪੇ ਅਧਿਆਪਕ ਮਿਲਣੀ ਵਿੱਚ ਹਰ ਹਰ ਮਾਪੇ ਨੂੰ ਸ਼ਮੂਲੀਅਤ ਜ਼ਰੂਰੀ ਕਰਨੀ ਚਾਹੀਦੀ ਅਤੇ ਆਪਣੇ ਬੱਚਿਆਂ ਨੂੰ ਸੁਨਹਿਰੇ ਭਵਿੱਖ ਲਈ ਸਕੂਲ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਉਨ੍ਹਾਂ ਸਕੂਲ ਪ੍ਰਿੰਸੀਪਲ ਸ੍ਰੀ ਪਤਵਿੰਦਰ ਘਈ ਦਾ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਵਰਗਾ ਉੱਦਮੀ ਵਿਅਕਤੀ ਤੁਹਾਨੂੰ ਮੇਲਾ ਹੈ ਤੁਹਾਨੂੰ ਇਨ੍ਹਾਂ ਤੋਂ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਇਸ ਮੌਕੇ ਸਕੂਲ ਲਾਇਬਰੇਰੀ ਅਤੇ ਵਰਾਂਡੇ ਵਿੱਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਬਹੁਤ ਸਾਰੇ ਬੱਚਿਆਂ ਅਤੇ ਮਾਪਿਆਂ ਨੇ ਆਪਣੇ ਲਈ ਪੁਸਤਕਾਂ ਜਾਰੀ ਕਰਵਾਈਆਂ ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪ੍ਰਿੰਸੀਪਲ ਨੇ ਆਏ ਮੁੱਖ ਮਹਿਮਾਨਾਂ ਅਤੇ ਸਕੂਲ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ।