ਭਵਾਨੀਗੜ (ਗੁਰਵਿੰਦਰ ਸਿਘ) ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ ਵੱਲੋਂ ਅਧਿਆਪਕ ਦਿਵਸ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ । ਅਧਿਆਪਕ ਦਿਵਸ ਨੂੰ ਵੱਖਰੇ ਢੰਗ ਨਾਲ ਮਨਾਉਣ ਲਈ ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀਆਂ ਕਲਾਸਾਂ ਲੈਣ ਲਈ ਬੁਲਾਇਆ ਗਿਆ। ਮਾਪਿਆਂ ਵਿੱਚ ਇਸ ਨੂੰ ਲੈ ਕੇ ਬਹੁਤ ਹੀ ਉਤਸ਼ਾਹ ਦਿਖਾਇਆ ਗਿਆ । ਮਾਪਿਆਂ ਨੂੰ ਵੱਖ ਵੱਖ ਅਹੁਦੇ ਜਿਵੇਂ ਕਿ ਪ੍ਰਿੰਸੀਪਲ, ਕੋਆਰਡੀਨੇਟਰ ਅਤੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕ ਬਣਾ ਕੇ ਭੇਜਿਆ ਗਿਆ ਜਿਵੇਂ ਕਿ ਅਸ਼ਵਨੀ ਕੁਮਾਰ ਨੂੰ ਸਕੂਲ ਚੇਅਰਮੈਨ , ਨੀਤੂ ਰਾਨੀ ਨੂੰ ਪ੍ਰਿੰਸੀਪਲ,ਗੁਰਜੰਟ ਸਿੰਘ ਨੂੰ ਕੋਆਰਡੀਨੇਟਰ, ਸਪਨਾ ਗੋਇਲ ਨੂੰ ਨਰਸਰੀ,ਅਨੁਰਾਧਾ ਬਾਂਸਲ ਨੂੰ ਪ੍ਰੈਪ 1, ਏਕਤਾ ਰਾਣੀ ਨੂੰ ਪ੍ਰੈਪ 2, ਮੀਨਾਕਸ਼ੀ ਖੋਸਲਾ ਨੂੰ ਚੌਥੀ ਅਤੇ ਇਸੇ ਤਰ੍ਹਾਂ ਬਾਕੀ ਮਾਪਿਆਂ ਨੂੰ ਕਲਾਸਾਂ ਦਿੱਤੀਆਂ ਗਈਆਂ। ਮਾਪਿਆਂ ਨੇ ਵੀ ਇਸ ਦਾ ਬਹੁਤ ਅਨੰਦ ਮਾਣਿਆ ਅਤੇ ਉਨ੍ਹਾਂ ਨੇ ਅਧਿਆਪਨ ਕਿੱਤੇ ਦੀ ਮਹੱਤਤਾ ਨੂੰ ਸਮਝਿਆ। ਇਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੁਆਰਾ ਸਮੂਹ ਸੰਗੀਤ,ਨਾਟਕ,ਕਵਿਤਾਵਾਂ, ਭਾਸ਼ਣ ਅਤੇ ਸੱਭਿਆਚਾਰਕ ਡਾਂਸ ਰਾਹੀਂ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅੰਤ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਕੇਕ ਕੱਟਿਆ ਗਿਆ । ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਧਰਮਵੀਰ ਗਰਗ ਨੇ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅਧਿਆਪਕ ਹੀ ਵਿਦਿਆਰਥੀ ਨੂੰ ਤਰਾਸ਼ਦੇ ਹਨ ਅਤੇ ਉਨ੍ਹਾਂ ਦਾ ਭਵਿੱਖ ਬੇਹਤਰ ਬਣਾਉਂਦੇ ਹਨ। ਇਸ ਤੋਂ ਬਾਅਦ ਪ੍ਰਿੰਸੀਪਲ ਅਮਨ ਨਿੱਝਰ ਨੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ । ਉਨ੍ਹਾਂ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਅਧਿਆਪਕ ਦਿਵਸ ਕਿਉਂ ਮਨਾਇਆ ਜਾਂਦਾ ਹੈ ਅਤੇ ਡਾਕਟਰ ਸਰਵਪਾਲੀ ਡਾ਼ ਰਾਧਾਕ੍ਰਿਸ਼ਨ ਦੇ ਜੀਵਨ ਬਾਰੇ ਵੀ ਗਿਆਨ ਦਿੱਤਾ । ਇਸ ਮੌਕੇ ਉੱਤੇ ਸਕੂਲ ਦੇ ਪ੍ਰੈਜ਼ੀਡੈਂਟ ਸ਼੍ਰੀ ਈਸ਼ਵਰ ਬਾਂਸਲ ਵੀ ਮੌਜ਼ੂਦ ਰਹੇ । ਅੰਤ ਵਿੱਚ ਸਾਰੇ ਅਧਿਆਪਕਾਂ ਦੇ ਸਨਮਾਨ ਵਿਚ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ।