ਵਾਨੀਗੜ੍ਹ, 22 ਸਤੰਬਰ (ਗੁਰਵਿੰਦਰ ਸਿੰਘ)-ਰਾਮਪੁਰਾ ਰੋਡ ਸਥਿਤ ਹੈਰੀਟੇਜ ਪਬਲਿਕ ਸਕੂਲ (ਐਚ.ਪੀ.ਐੱਸ) ਭਵਾਨੀਗੜ੍ਹ ਵੱਲੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਣਥੱਕ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸੰਸਥਾ ਦੇ ਵਿਦਿਆਰਥੀ ਨਾ ਕੇਵਲ ਅਕਾਦਮਿਕ ਖੇਤਰ ਬਲਕਿ ਜੋਨ ਪੱਧਰੀ ਖੇਡਾਂ ਚੋਂ ਵੀ ਇਲਾਕੇ ਵਿਚ ਸਭ ਤੋਂ ਅੱਗੇ ਰਹੇ। ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਦੇ ਵਿਕਾਸ ਲਈ ਉੱਚ ਯੋਗਤਾ ਪ੍ਰਾਪਤ ਅਤੇ ਤਜ਼ਰਬੇਕਾਰ ਕੋਚ ਹਨ । ਸਕੂਲ ਨੇ ਵੀਹ ਸਾਲਾਂ ਦੀ ਉੱਤਮਤਾ ਨਾਲ ਖੇਡ ਖੇਤਰ ਵਿੱਚ ਆਪਣਾ ਨਾਮ ਇਲਾਕੇ ਵਿੱਚ ਸਥਾਪਿਤ ਕੀਤਾ ਹੈ। ਸਕੂਲ ਵਿਦਿਆਰਥੀਆਂ ਨੇ ਜ਼ੋਨ -ਪੱਧਰੀ ਖੇਡ ਮੁਕਾਬਲਿਆਂ ਵਿਚ ਆਪਣੇ ਵਧੀਆ ਪ੍ਰਦਰਸ਼ਨ ਨਾਲ਼ ਆਪਣੇ ਸਕੂਲ, ਅਧਿਆਪਕਾਂ ਅਤੇ ਮਾਤਾ -ਪਿਤਾ ਦਾ ਨਾਂ ਰੁਸ਼ਨਾਇਆ। ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਬਾਕਸਿੰਗ,ਕਿੱਕ -ਬਾਕਸਿੰਗ, ਟੇਬਲ- ਟੈਨਿਸ, ਬਾਸਕਟਬਾਲ, ਨੈੱਟਬਾਲ, ਸ਼ਤਰੰਜ, ਫੁੱਟਬਾਲ, ਬੈਡਮਿੰਟਨ, ਤੈਰਾਕੀ, ਸਕੇਟਿੰਗ ਵਿਚ ਭਾਗ ਲੈਂਦਿਆਂ 110 ਸੋਨ ਤਗ਼ਮੇ ,47 ਚਾਂਦੀ ਤਗ਼ਮੇ, 6 ਕਾਂਸਾ ਤਗ਼ਮੇ ਜਿੱਤੇ ਜੋ ਕਿ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਉਪਲੱਬਧੀ ਹੈਇਹਨਾਂ ਜਿੱਤਾਂ ਤੋਂ ਸਕੂਲ ਦੇ ਖੇਡਾਂ ਵਿੱਚ ਵਿਸ਼ੇਸ਼ ਯੋਗਦਾਨ, ਵਿਦਿਆਰਥੀਆਂ ਅਤੇ ਕੋਚ ਸਹਿਬਾਨਾਂ ਇਸ਼ਾਨ ਸ਼ਰਮਾ, ਜਤਿੰਦਰ ਕੌਰ, ਵੀਰ ਚੰਦ, ਜਗਦੀਪ ਸਿੰਘ, ਅਤੇ ਅਨੰਦ ਕੁਮਾਰ ਦੀ ਮਿਹਨਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਸਕੂਲ ਮੁਖੀ ਮੀਨੂੰ ਸੂਦ ਨੇ ਜੇਤੂ ਵਿਦਿਆਰਥੀਆਂ ਅਤੇ ਕੋਚ ਸਾਹਿਬਾਨਾਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਸ੍ਰੀਮਤੀ ਆਸ਼ਿਮਾ ਮਿੱਤਲ ਦੀ ਉਸਾਰੂ ਸੋਚ ਦੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਵੀ ਸਕੂਲੀ ਪੱਧਰ ਤੇ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਸ਼ਲਾਘਾ ਕੀਤੀ।