ਮੰਗਾਂ ਨੂੰ ਲੈਕੇ 27 ਨੂੰ ਸੂਬੇ ਦੀਆਂ ਪੰਚਾਇਤਾਂ ਘੇਰਨਗੀਆ ਮੁੱਖ ਮੰਤਰੀ ਨਿਵਾਸ

ਭਵਾਨੀਗੜ੍ਹ 25 ਸਤੰਬਰ (ਗੁਰਵਿੰਦਰ ਸਿੰਘ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਕੋਠੀ ਦਾ ਘਿਰਾਓ ਪੂਰੇ ਪੰਜਾਬ ਦੀਆਂ ਪੰਚਾਇਤਾਂ ਵੱਲੋਂ 27 ਸਤੰਬਰ ਨੂੰ ਕੀਤਾ ਜਾਵੇਗਾ। ਇਹ ਜਾਣਕਾਰੀ ਬਲਾਕ ਭਵਾਨੀਗਡ਼੍ਹ ਦੀ ਪੰਚਾਇਤ ਯੂਨੀਅਨ ਦੀ ਇਕ ਅਹਿਮ ਮੀਟਿੰਗ ਵਿੱਚ ਪੰਚਾਇਤ ਯੂਨੀਅਨ ਦੇ ਸੀਨੀਅਰ ਆਗੂ ਲਖਵੀਰ ਸਿੰਘ ਲੱਖੇਵਾਲ ਅਤੇ ਜਗਤਾਰ ਸਿੰਘ ਤੂਰ ਮੱਟਰਾਂ ਨੇ ਦਿੱਤੀ। ਇਸ ਮੀਟਿੰਗ ਵਿਚ ਬਲਾਕ ਭਵਾਨੀਗਡ਼੍ਹ ਦੇ ਸਰਪੰਚ ਇਕੱਠੇ ਹੋਏ ਅਤੇ ਉਨ੍ਹਾਂ ਕਿਹਾ ਕਿ ਪੰਚਾਇਤੀ ਵੋਟਾਂ ਪਈਆਂ ਨੂੰ ਤਕਰੀਬਨ ਚਾਰ ਸਾਲ ਪੂਰੇ ਹੋਣ ਜਾ ਰਹੇ ਹਨ ਪਰ ਪਿਛਲੇ ਚਾਰ ਸਾਲਾਂ ਤੋਂ ਸਾਨੂੰ ਮਾਣ ਭੱਤਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ ਕਾਂਗਰਸ ਦੀ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਅਤੇ ਹੁਣ ਪਿਛਲੇ ਛੇ ਮਹੀਨਿਆਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਪੂਰੇ ਪੰਜਾਬ ਦੀਆਂ ਪੰਚਾਇਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਇਕੱਠੀਆਂ ਹੋਣਗੀਆਂ ਅਤੇ ਆਪਣਾ ਪ੍ਰਦਰਸ਼ਨ ਕਰਨਗੀਆਂ। ਇਸ ਮੌਕੇ ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਤੇਜਿੰਦਰ ਸਿੰਘ ਢੀਂਡਸਾ, ਜੋਗਿੰਦਰ ਸਿੰਘ ਸਰਪੰਚ ਰਾਜਪੁਰਾ, ਸਾਹਿਬ ਸਿੰਘ ਸਰਪੰਚ ਭੜ੍ਹੋ, ਸਿਮਰਜੀਤ ਸਿੰਘ ਸਰਪੰਚ ਫੁੰਮਣਵਾਲ, ਭਗਵੰਤ ਸਿੰਘ ਸੇਖੋਂ ਸਰਪੰਚ ਥੰਮਣਸਿੰਘਵਾਲਾ, ਰਾਮ ਸਿੰਘ ਭਰਾਜ, ਤਰਸੇਮ ਸਿੰਘ ਸਰਪੰਚ ਖੇਡ਼ੀ ਗਿੱਲਾਂ, ਰਾਮ ਸਿੰਘ ਸਰਪੰਚ ਸ਼ਾਹਪੁਰ, ਹਿੰਮਤ ਸਿੰਘ ਕਾਲਾਝਾਡ਼, ਸੁਰਿੰਦਰਪਾਲ ਸਿੰਘ ਨੂਰਪੁਰਾ ਸਮੇਤ ਸਰਪੰਚ ਅਤੇ ਪੰਚ ਮੌਜੂਦ ਸਨ।