ਭਵਾਨੀਗੜ੍ਹ, 26 ਸਤੰਬਰ(ਗੁਰਵਿੰਦਰ ਸਿੰਘ)-ਅੱਜ ਬੈਲਜੀਅਮ ਦੀ ਟੀਮ ਵੱਲੋਂ ਵੱਖ ਵੱਖ ਦੇਸ਼ਾਂ ਪੋਲੈਂਡ, ਫਰਾਂਸ, ਜਰਮਨੀ, ਸਪੇਨ, ਪੁਰਤਗਾਲ, ਬੈਲਜੀਅਮ ਆਦਿ ਚੋਂ ਵੱਖ ਵੱਖ ਦੇਸ਼ਾਂ ਤੋਂ ਕਬੱਡੀ ਤੇ ਜਿੱਤਾਂ ਪ੍ਰਾਪਤ ਕਰਕੇ ਆਏ ਗਗਨ ਬਾਸੀਅਰਖ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਰਿੰਦਰ ਸਿੰਘ ਬਾਸੀਅਰਖ਼ ਨੇ ਦੱਸਿਆ ਕਿ ਗਗਨ ਨੇ ਕਬੱਡੀ ਚੋਂ ਜਿੱਤਾਂ ਪ੍ਰਾਪਤ ਕਰ ਕੇ ਸਾਡੇ ਪਿੰਡ ਅਤੇ ਜ਼ਿਲ੍ਹਾ ਸੰਗਰੂਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਬੱਡੀ ਖਿਡਾਰੀਆਂ ਲਈ ਪਿੰਡਾਂ ਵਿੱਚ ਅਕੈਡਮੀਆਂ ਬਣਾਈਆਂ ਜਾਣ ਤਾਂ ਜੋ ਖਿਡਾਰੀ ਹੋਰ ਖੇਡਾਂ ਖੇਡ ਕੇ ਆਪਣੇ ਦੇਸ ਜਿਸ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।