ਸੰਗਰੂਰ (ਗੁਰਵਿੰਦਰ ਸਿੰਘ) ਅੱਜ ਜ਼ਿਲ੍ਹਾ ਸੰਗਰੂਰ ਚ ਪਟਵਾਰੀ ਰੈਵੇਨਿਊ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਸੰਦੀਪ ਸਿੰਘ ਭੁੱਲਰ ਦੀ ਅਗਵਾਈ ਚ ਹੋਈ ਜਿਸ ਚ ਸਮੂਹ ਪਟਵਾਰੀਆਂ ਦੀ ਏਕਤਾ ਨੂੰ ਬਰਕਰਾਰ ਰੱਖਦਿਆਂ ਸੁਮਨਦੀਪ ਸਿੰਘ ਭੁੱਲਰ ਨੂੰ ਸਹਾਇਕ ਜਨਰਲ ਸਕੱਤਰ ਪੰਜਾਬ ਬਣਨ ਤੇ ਸਨਮਾਨਤ ਕੀਤਾ ਗਿਆ । ਮੀਟਿੰਗ ਚ ਸਾਰੇ ਤਹਿਸੀਲ ਪ੍ਰਧਾਨ ਸਹਿਬਾਨਾਂ ਵੱਲੋਂ ਜ਼ਿਲ੍ਹਾ ਪੱਧਰ ਤੇ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਨੂੰ ਹੱਲ ਕਰਵਾਉਣ ਲਈ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਅਤੇ ਇਸ ਮੀਟਿੰਗ ਵਿੱਚ ਪਟਵਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਇਸ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਸੰਗਰੂਰ ਦੇ ਜਨਰਲ ਸਕੱਤਰ ਨਵਦੀਪ ਸਿੰਘ ਸਰਾਓ, ਕਰਮਵਾਰ ਤਹਿਸੀਲ ਪ੍ਰਧਾਨ ਸੁਨਾਮ ਜਗਮੀਤ ਸਿੰਘ, ਭੁਪਿੰਦਰ ਕੌਰ ਪਟਵਾਰੀ ਯੂਨੀਅਨ ਪ੍ਰਧਾਨ ਭਵਾਨੀਗਡ਼੍ਹ , ਬੁੱਧ ਸਿੰਘ ਲਹਿਰਾ ਅਤੇ ਮਨਦੀਪ ਸਿੰਘ ਸੰਗਰੂਰ, ਸਤਿੰਦਰ ਸਿੰਘ ਧੂਰੀ, ਵਿਕਾਸ ਗਰਗ, ਗਗਨਦੀਪ ਗੋਇਲ ਆਦਿ ਹਾਜ਼ਰ ਸਨ।