ਭਵਾਨੀਗੜ੍ਹ (ਗੁਰਵਿੰਦਰ ਸਿੰਘ) ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਨੇੜਲੇ ਪਿੰਡ ਜਲਾਲ ਵਾਸੀ ਕੇਵਲ ਸਿੰਘ (ਕੇਟੀ ਰਾਇਲ ਹੋਟਲ) ਸੰਗਰੂਰ ਦੀਆਂ ਨੂੰਹਾਂ ਵੱਲੋਂ ਐਡੀਲੇਡ ਸਾਊਥ ਆਸਟ੍ਰੇਲੀਆ ਤੋਂ ਬੀਬਾ ਸਿਮਰਨਜੀਤ ਕੌਰ ਤੂਰ ਅਤੇ ਇਨਫੀਲਡ ਤੋਂ ਬੀਬਾ ਸ਼ਮਿੰਦਰ ਕੌਰ ਤੂਰ ਟੈਰੇਸ ਲੇਬਰ ਪਾਰਟੀ ਦੀ ਸਟੇਟ ਕਨਵੈਨਸ਼ਨ ਡੈਲੀਗੇਟ ਦੀ ਹੋਈ ਚੋਣ ਚ ਸ਼ਾਨਦਾਰ ਜਿੱਤ ਹਾਸਲ ਕਰਨ ਤੇ ਭਵਾਨੀਗੜ੍ਹ ਨੇੜਲੇ ਪਿੰਡ ਜਲਾਲ ਵਿਖੇ ਖੁਸ਼ੀ ਦੀ ਲਹਿਰ ਛਾਈ ਹੋਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਕੇਵਲ ਸਿੰਘ ਤੂਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਨੂੰਹਾਂ ਆਸਟ੍ਰੇਲੀਆ ਵਿਖੇ ਪੀ.ਆਰ ਹਨ ਜੋ ਕਿ ਲੰਮੇ ਸਮੇਂ ਤੋਂ ਉੱਥੇ ਹੀ ਰਹਿੰਦੇ ਹਨ ਸਿਮਰਨਜੀਤ ਕੌਰ ਤੇ ਸ਼ਮਿੰਦਰ ਕੋਈ 22 ਅਕਤੂਬਰ ਨੂੰਹ ਲੇਬਰ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਚ ਹਿੱਸਾ ਲੈਣ ਲਈ ਪੁੱਜਣਗੀਆਂ ਅਤੇ ਇਨਫੀਲਡ ਸਟੋਰੇਜ ਇਲਾਕੇ ਦੀ ਅਗਵਾਈ ਕਰਨਗੀਆਂ । ਦੋਵੇਂ ਤੂਰ ਬੀਬੀਆਂ ਦੀ ਜਿੱਤ ਤੇ ਤੂਰ ਪਰਿਵਾਰ ਨੂੰ ਸਭਨਾਂ ਵੱਲੋਂ ਦੇਸ਼ ਵਿਦੇਸ਼ ਤੋਂ ਵਧਾਈ ਮਿਲ ਰਹੀਆਂ ਹਨ ਉਥੇ ਹੀ ਤੂਰ ਪਰਿਵਾਰ ਪੰਜਾਬ ਦੇ ਸੰਗਰੂਰ ਸ਼ਹਿਰ ਨਾਲ ਸਬੰਧਤ ਹੈ। ਰੱਸਲ ਵਾਟਲੇ ਮੈਂਬਰ ਲੈਜਿਸਲੇਟਿਵ ਕੌਂਸਲ ਅਤੇ ਕੁਮਾਰ ਮੋਨਿਕਾ ਵਲੋਂ ਉਨ੍ਹਾਂ ਨੂੰ ਜਿੱਤਣ ਤੇ ਵਧਾਈ ਦਿੱਤੀ ਗਈ।