ਭਵਾਨੀਗੜ੍ਹ (ਗੁਰਵਿੰਦਰ ਸਿੰਘ) ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਆਪ ਆਗੂਆਂ ਵੱਲੋਂ ਇਕੱਠੇ ਹੋ ਕੇ ਆਪ ਆਗੂ ਰਾਮ ਗੋਇਲ ਅਤੇ ਗਗਨਦੀਪ ਸਿੰਘ ਸੋਹੀ ਦੀ ਅਗਵਾਈ ਵਿੱਚ ਪੰਜਾਬ ਮੋਟਰ ਸਪੇਅਰ ਪਾਰਟਸ ਵਿਖੇ ਇਕੱਠੇ ਹੋ ਕੇ ਕੇਕ ਕੱਟ ਕੇ ਖੁਸ਼ੀ ਨੂੰ ਸਾਂਝਾ ਕੀਤਾ ਗਿਆ। ਇਸ ਮੌਕੇ ਆਪ ਆਗੂ ਰਾਮ ਗੋਇਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਨਮਦਿਨ ਮੌਕੇ ਵਧਾਈ ਦਿੰਦੇ ਹਾਂ ਅਤੇ ਹੁਣ ਤਕ ਆਮ ਆਦਮੀ ਪਾਰਟੀ ਦੇ 7 ਮਹੀਨਿਆਂ ਦੇ ਕਾਰਜ ਕਾਲ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਮੌਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਤੇ ਗਗਨਦੀਪ ਸੋਹੀ ਨੇ ਪੰਜਾਬ ਦੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਵੱਡਾ ਫ਼ਤਵਾ ਦਿੱਤਾ ਗਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਲੋਕਾਂ ਦੀਆਂ ਲਗਾਤਾਰ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹਾ ਅਤੇ ਲੋਕ ਹਿਤ ਫੈਸਲੇ ਵੀ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਖਰੇ ਉਤਰੇ ਹਨ ਅਤੇ ਜਿਸ ਆਸ ਨਾਲ ਲੋਕਾਂ ਨੇ ਬਦਲਾਅ ਨੂੰ ਚੁਣਿਆ ਸੀ ਅਤੇ ਉਸ ਤੇ ਭਗਵੰਤ ਮਾਨ ਖਰੇ ਉਤਰੇ ਹਨ ਅਤੇ ਉਨ੍ਹਾਂ ਇਸ ਜਨਮ ਦਿਨ ਮੌਕੇ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਨੂੰ ਮੁਬਾਰਕਾਂ ਦਿੱਤੀਆਂ ਅਤੇ ਪ੍ਰਮਾਤਮਾ ਅੱਗੇ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਭੀਮ ਗਾਰਡੀਆ, ਵਿਸ਼ਾਲ ਭੰਬਰੀਂ,ਹਿਮਾਂਸ਼ੂ,ਰੂਪਚੰਦ ਅਤੇ ਅਵਤਾਰ ਸਿੰਘ ਤਾਰੀ ਤੋਂ ਇਲਾਵਾ ਆਪ ਵਰਕਰ ਮੌਜੂਦ ਸਨ।