ਅਲਪਾਈਨ ਪਬਲਿਕ ਸਕੂਲ ਨੇ ਮਨਾਇਆ ਦੀਵਾਲੀ ਦਾ ਬਹੁਤ ਹੀ ਰੌਚਕ ਢੰਗ ਨਾਲ ਮੇਲਾ

ਭਵਾਨੀਗੜ੍ਹ 22 ਅਕਤੂਬਰ (ਗੁਰਵਿੰਦਰ ਸਿੰਘ)- ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ 21 ਅਤੇ 22 ਅਕਤੂਬਰ ਨੂੰ ਦੀਵਾਲੀ ਮੇਲਾ ਬਹੁਤ ਹੀ ਰੌਚਕ ਢੰਗ ਨਾਲ ਮਨਾਇਆ ਗਿਆ। ਇਸ ਸਮੇਂ ਬੱਚੇ ਰੰਗ-ਬਰੰਗੇ ਕੱਪੜਿਆਂ ਵਿੱਚ ਸਕੂਲ ਆਏ ਅਤੇ ਮੇਲੇ ਦੌਰਾਨ ਬੱਚਿਆਂ ਲਈ ਸਕੂਲ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਅਤੇ ਮਨੋਰੰਜਕ ਖੇਡਾਂ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸਾਰੇ ਹੀ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਤੇ ਨੱਚ-ਟੱਪ ਕੇ ਦੀਵਾਲੀ ਮੇਲੇ ਦਾ ਖੂਬ ਅਨੰਦ ਮਾਣਿਆ। ਇਸ ਸਮੇਂ ਬੱਚਿਆਂ ਲਈ ਖਾਣ-ਪੀਣ ਦਾ ਵੀ ਉਚਿੱਤ ਪ੍ਰਬੰਧ ਕੀਤਾ ਗਿਆ। ਇਸ ਦੀਵਾਲੀ ਮੇਲੇ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਸਟਾਫ ਨਾਲ ਪਿੰਡ ਅਤੇ ਸ਼ਹਿਰ ਵਿਚ ਜਾ ਕੇ ਲੋੜਵੰਦ ਬੱਚਿਆਂ ਨੂੰ ਮਿਠਾਈਆਂ, ਕੱਪੜੇ ਅਤੇ ਕੁੱਝ ਜ਼ਰੂਰੀ ਵਸਤਾਂ ਵੰਡ ਕੇ ਉਨ੍ਹਾਂ ਨਾਲ ਖੁਸ਼ੀਆਂ ਸਾਝੀਆਂ ਕੀਤੀਆਂ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੋਮਾ ਅਰੋੜਾ ਨੇ ਇਸ ਦੀਵਾਲੀ ਮੇਲੇ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਸ ਮੇਲੇ ਦਾ ਮਕਸਦ ਵਿਦਿਆਰਥੀਆਂ ਦੇ ਪੜ੍ਹਾਈ ਦੇ ਬੋਝ ਨੂੰ ਥੋੜ੍ਹਾ ਘੱਟ ਕਰਕੇ ਉਨ੍ਹਾਂ ਦਾ ਮਨੋਰੰਜਨ ਕਰਵਾਉਣਾ ਹੈ। ਇਸ ਦੌਰਾਨ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਰ ਹਰਮੀਤ ਸਿੰਘ ਗਰੇਵਾਲ ਨੇ ‘ਦੀਵਾਲੀ ਅਤੇ ਬੰਦੀ ਛੋੜ ਦਿਵਸ' ਦੀਆਂ ਵਧਾਈਆਂ ਦਿੱਤੀਆਂ।