ਰੋਟਰੀ ਕਲੱਬ ਵਲੋ ਸਕੂਲ ਚ ਮੁਫਤ ਡੈਟਲ ਚੈਕਅਪ ਕੈਪ

ਭਵਾਨੀਗੜ (ਗੁਰਵਿੰਦਰ ਸਿੰਘ)ਅੱਜ ਸਰਕਾਰੀ ਮਿਡਲ ਸਕੂਲ ਆਲੋਅਰਖ ਦੇ ਸਕੂਲ ਦੇ ਵਿਚ ਰੋਟਰੈਕਟ ਕਲੱਬ ਨਾਭਾ ਦੀ ਤਰਫ ਤੋਂ ਸਕੂਲ ਦੇ ਵਿੱਚ ਮੁਫਤ ਡੈਂਟਲ ਚੈੱਕਅਪ ਲਗਾਇਆ ਗਿਆ ।ਰੋਟਰੈਕਟ ਕਲੱਬ ਗ੍ਰੇਟਰ ਦੇ ਪ੍ਰਧਾਨ ਸ੍ਰੀ ਨਰੂਲਾ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਸੰਸਥਾ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਮੁਫਤ ਡੈਂਟਲ ਕੈਂਪ ਲਗਾਏ ਜਾਂਦੇ ਹਨ ।ਬੱਚਿਆਂ ਨੂੰ ਦੰਦਾਂ ਦੀ ਸਾਂਭ ਸੰਭਾਲ ਆਦਿ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਇਸ ਮੌਕੇ ਦੰਦਾਂ ਦੇ ਮਾਹਿਰ ਡਾਕਟਰ ਰੋਹਿਤ ਨਾਭੇ ਵਾਲੇ ਵੱਲੋਂ ਸਕੂਲ ਦੇ ਵਿਚ ਪੜ੍ਹਦੇ ਸਾਰੇ ਵਿਦਿਆਰਥੀਆਂ ਦਾ ਮੁਫਤ ਚੈੱਕਅੱਪ ਕੀਤਾ ਗਿਆ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਸਕੂਲ ਚ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਟੁੱਥਬੁਰਸ਼ ਅਤੇ ਟੁੱਥਪੇਸਟ ਦਿੱੱਤਾ ਗਿਆ ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕਮ ਇੰਚਾਰਜ ਸ੍ਰੀਮਤੀ ਸੁਸ਼ਮਾ ਰਾਣੀ ਵੱਲੋਂ ਰੋਟਰੈਕਟ ਕਲੱਬ ਦੇ ਸਾਰੇ ਮੈਂਬਰਾਂ ਅਤੇ ਡਾ ਰੋਹਿਤ ਮਿੱਤਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਉਨ੍ਹਾਂ ਦੀ ਇਨ੍ਹਾਂ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਗਈ ।ਇਸ ਮੌਕੇ ਸਕੂਲ ਦੇ ਅਧਿਆਪਕ ਸ੍ਰੀ ਅਤੁਲ ਗੁਪਤਾ ਸ: ਸ਼ਿੰਦਰਪਾਲ ਅਤੇ ਉਰਮਿਲਾ ਰਾਣੀ ਵੱਲੋਂ ਵੀ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ