ਭਵਾਨੀਗੜ੍ਹ, 2 ਨਵੰਬਰ (ਗੁਰਵਿੰਦਰ ਸਿੰਘ)-ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਆਫ ਪੰਜਾਬ ਵੱਲੋਂ ਨੈਸ਼ਨਲ ਐਵਾਰਡਜ਼-2022 ਦੇ ਤਹਿਤ 1000 ਸਕੂਲਾਂ ਤੇ 800 ਪ੍ਰਿੰਸੀਪਲਾਂ ਦਾ ਨਿਰੀਖਣ ਕਰਵਾਉਂਦੇ ਹੋਏ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਨੂੰ ਫੈਪ ਵੱਲੋਂ ਇਲਾਕੇ ਵਿੱਚੋਂ ਸਭ ਤੋਂ ਵਧੀਆ ਬੁਨਿਆਦੀ ਢਾਂਚੇ ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੀਨੂ ਸੂਦ ਨੂੰ ਜੀਵਨ ਭਰ ਦੀ ਚੰਗੀ ਕਾਰਗੁਜ਼ਾਰੀ ਲਈ ਚੁਣਿਆ ਗਿਆ। ਪ੍ਰਾਈਵੇਟ ਸਕੂਲ ਅਤੇ ਸੰਸਥਾਵਾਂ ਨੂੰ ਮਹੱਤਤਾ ਦਿੰਦੇ ਹੋਏ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ (ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ) ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਸਾਂਝੀ ਕਾਰਗੁਜ਼ਾਰੀ ਕਰਦੇ ਹੋਏ 2 ਦਿਨਾਂ ਐਵਾਰਡ ਸਮਾਗਮ ਕਰਵਾਇਆ। ਇਸ ਪ੍ਰੋਗਰਾਮ ਵਿਚ ਪਹਿਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਗਵਰਨਰ ਆਫ਼ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਅਤੇ ਮਾਣਯੋਗ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਅਤੇ ਦੂਸਰੇ ਦਿਨ ਸੋਮ ਪ੍ਰਕਾਸ਼ (ਕੇਂਦਰੀ ਮਨਿਸਟਰ ਕਾਮਰਸ ਇੰਡਸਟਰੀ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਰਹੇ। ਇਸ ਸਮਾਗਮ ਵਿੱਚ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਅਤੇ ਸਕੂਲ ਪ੍ਰਿੰਸੀਪਲ ਮੀਨੂ ਸੂਦ ਨੂੰ ਐਵਾਰਡ ਨਾਲ ਨਿਵਾਜਿਆ ਗਿਆ।ਇਸ ਸਨਮਾਨ ਚਿੰਨ੍ਹ ਲਈ ਸਕੂਲ ਚੇਅਰਮੈਨ ਅਨਿਲ ਮਿੱਤਲ, ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਮੀਨੂ ਸੂਦ ਨੂੰ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਸਕੂਲ ਚੇਅਰਮੈਨ ਨੇ ਕਿਹਾ ਕਿ ਫੈਪ ਵੱਲੋਂ ਸਕੂਲ ਨੂੰ ਐਵਾਰਡ ਮਿਲਣ ਤੇ ਫ਼ਕਰ ਮਹਿਸੂਸ ਹੋ ਰਿਹਾ ਹੈ।