ਭਵਾਨੀਗੜ੍ਹ, 12 ਨਵੰਬਰ (ਗੁਰਵਿੰਦਰ ਸਿੰਘ)ਗੁਰਜਾਤ ਚ ਹੋ ਰਹੀਆ ਚੋਣਾਂ ਦੇ ਮੱਦੇਨਜਰ ਆਪ ਪਾਰਟੀ ਦੀ ਟੀਮ ਵੱਲੋ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਪਾਰਟੀ ਵਰਕਰ ਵੱਲੋ ਗੁਜਰਾਤ ਚੋਣਾਂ ਲਈ ਭਵਾਨੀਗਡ਼੍ਹ ਤੋਂ ਰਵਾਨਾ ਹੋਏ ਵਰਕਰ। ਗੁਜਰਾਤ ਲਈ ਰਵਾਨਾ ਹੋਣ ਤੋਂ ਪਹਿਲਾਂ ਬੀਬੀ ਨਰਿੰਦਰ ਕੌਰ ਭਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਵੀ ਪੰਜਾਬ ਵਾਂਗ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਅਤੇ ਗੁਜਰਾਤ ਚ ਵੀ ਬਦਲਾਓ ਦਾ ਰੂਪ ਦੇਖਣ ਨੂੰ ਮਿਲੇਗਾ।ਇਸ ਮੌਕੇ ਆਪ ਆਗੂ ਰਾਮ ਗੋਇਲ ਨੇ ਦੱਸਿਆ ਕਿ ਜਿੱਥੇ ਪੰਜਾਬ ਚ ਆਪ ਪਾਰਟੀ ਦੀ ਵੱਡੀ ਜਿੱਤ ਹੋਈ ਉਥੇ ਹੀ ਗੁਜਰਾਤ ਦੇ ਲੋਕਾਂ ਨੂੰ ਵੀ ਆਸ ਹੈ ਇੱਕ ਬਦਲਾਓ ਦੀ ਅਤੇ ਇਸ ਵਾਰ ਗੁਜਰਾਤ ਚ ਵੀ ਆਪ ਪਾਰਟੀ ਆਪਣੀ ਸਰਕਾਰ ਬਣਾਊਗੀ। ਇਸ ਮੌਕੇ ਭੀਮ ਗਾੜੀਆ, ਰਜਿੰਦਰ ਚਹਿਲ, ਅਵਤਾਰ ਤਾਰੀ, ਰਣਜੀਤ ਚਹਿਲ, ਰੂਪ ਗੋਇਲ ਅਤੇ ਵਿਸ਼ਾਲ ਭਾਵਰੀ ਹਾਜ਼ਰ ਸਨ।