ਬਾਲ ਦਿਵਸ ਮੋਕੇ ਵਿਦਿਆਰਥੀਆਂ ਲਈ ਜਾਗਰੂਕਤਾ ਕੈਪ

ਭਵਾਨੀਗੜ੍ਹ ,14ਨਵੰਬਰ( ਗੁਰਵਿੰਦਰ ਸਿੰਘ )ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਐੱਸ ਐੱਮ ਓ ਭਵਾਨੀਗਡ਼੍ਹ ਡਾ. ਮਹੇਸ਼ ਆਹੂਜਾ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਭੜੋ ਵਿਖੇ ਅੱਜ ਬਾਲ ਦਿਵਸ ਮੌਕੇ ਵਿਦਿਆਰਥੀਆਂ ਨੂੰ ਬਾਲ ਦਿਵਸ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਡੇੰਗੂ ਸੰਬੰਧੀ ਜਾਗਰੂਕ ਕੀਤਾ ਗਿਆ । ਇਸ ਮੌਕੇ ਗੁਰਜੰਟ ਸਿੰਘ ਮਪਸ ( ਮਿੰਨੀ ਪੀ. ਐੱਚ. ਸੀ. ਨਦਾਮਪੁਰ)ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇੰਗੂ ਬੁਖ਼ਾਰ ਏਡੀਜ਼ ਮੱਛਰ ਦੇ ਕੱਟਣ ਦੇ ਕਾਰਨ ਹੁੰਦਾ ਹੈ । ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਲੱਛਣਾਂ ਵਿੱਚ ਬਹੁਤ ਤੇਜ ਬੁਖ਼ਾਰ , ਸਿਰ ਦਰਦ , ਮਾਸ ਪੇਸ਼ੀਆਂ ਵਿੱਚ ਦਰਦ , ਚਮੜੀ ਤੇ ਦਾਣੇ ਆਦਿ ਲੱਛਣ ਆਉੰਦੇ ਹਨ।ਜੇਕਰ ਕਿਸੇ ਵੀ ਵਿਅਕਤੀ ਵਿੱਚ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਟੈਸਟ ਕਰਵਾਓ ਅਤੇ ਦਵਾਈ ਲਵੋ। ਉਨ੍ਹਾਂ ਨੇ ਦੱਸਿਆ ਕਿ ਡੇੰਗੂ ਦਾ ਇਹ ਮੱਛਰ ਸ਼ਾਮ ਵੇਲੇ ਅਤੇ ਸਵੇਰ ਵੇਲੇ ਕੱਟਦਾ ਹੈ, ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਕਬਾੜ ਬਰਤਨਾਂ , ਪੁਰਾਣੇ ਟਾਇਰਾਂ , ਗਮਲਿਆਂ , ਕੰਨਟੇਨਰਾਂ, ਕੂਲਰਾਂ , ਅਤੇ ਫਰਿੱਜ ਦੀ ਬੈਕ ਸਾਈਡ ਟ੍ਰੇਅ ਵਿੱਚ ਵਾਧੂ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ। ਲੋਕਾਂ ਨੂੰ ਹਰ ਸੁਕਰਵਾਰ ਡਰਾਈ ਡੇ ਮਨਾਉਣ ਲਈ ਕਿਹਾ ਗਿਆ ਭਾਵ ਕਿ ਜਿੱਥੇ ਵੀ ਵਾਧੂ ਪਾਣੀ ਖੜ੍ਹਾ ਹੋਵੇ ਉਸਨੂੰ ਸੁਕਾ ਕੇ ਸਾਫ਼ ਕੀਤਾ ਜਾਵੇ। ਇਸ ਮੌਕੇ ਵਿਪਨ ਕੁਮਾਰ ਮਪਹਵ ਸਬ ਸੈੰਟਰ ਭੜੋ ਨੇ ਵਿਦਿਆਰਥੀਆਂ ਨੂੰ ਮੱਛਰ ਦੇ ਕੱਟਣ ਤੋਂ ਬਚਾਓ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖਣ , ਮੱਛਰ ਭਜਾਓ ਕਰੀਮ ਲਗਾਉਣ , ਅਤੇ ਮੱਛਰਦਾਨੀ ਦਾ ਪ੍ਰਯੋਗ ਕਰਨ ਅਤੇ ਆਗਣਵਾੜੀ ਵਿੱਚ ਆਏ ਬੱਚਿਆਂ ਦੇ ਮਾਪਿਆਂ ਨੂੰ ਪੋਸ਼ਣ ਅਤੇ ਪੋਸ਼ਟਿਕ ਖੁਰਾਕ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਭੁਪਿੰਦਰ ਕੌਰ ਮ. ਪ.ਸ, ਲਵਪ੍ਰੀਤ ਕੌਰ ਸੀ ਐਚ ਓ, ਰਜੀਨਾ ਏ. ਐੱਨ. ਐਮ, ਸਕੂਲ ਦੇ ਮੁੱਖ ਅਧਿਆਪਕ ਰਾਜੇਸ਼ ਕੁਮਾਰ ਦਾਨੀ, ਸਕੂਲ ਸਟਾਫ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।