ਬੇ ਭਰੋਸਗੀ ਮਤੇ ਲਈ ਰੱਖੀ ਮੀਟਿੰਗ ਠੁੱਸ.17 ਚੋ 3 ਮੈਬਰ ਹੀ ਪੁੱਜੇ
ਚੇਅਰਮੈਨ ਪੰਨਵਾ ਮੁੜ ਕੁਰਸੀ ਬਚਾਓੁਣ ਚ ਰਹੇ ਕਾਮਯਾਬ

ਭਵਾਨੀਗੜ੍ਹ,21 ਨਵੰਬਰ (ਗੁਰਵਿੰਦਰ ਸਿੰਘ) ਅੱਜ ਇੱਥੇ ਬਲਾਕ ਸੰਮਤੀ ਭਵਾਨੀਗੜ ਦੇ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਖਿਲਾਫ ਬੇਭਰੋਸਗੀ ਦਾ ਮਤਾ ਪਾਸ ਕਰਨ ਲਈ ਬੁਲਾਈ ਗਈ ਮੀਟਿੰਗ ਵਿੱਚ ਕੁੱਲ 17 ਮੈਂਬਰਾਂ ਵਿੱਚੋਂ ਸਿਰਫ 3 ਮੈਬਰਾਂ ਦੇ ਹਾਜ਼ਰ ਹੋਣ ਕਾਰਣ ਸ੍ਰੀ ਦੇਵ ਦਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸੰਗਰੂਰ ਕਮ ਚੋਣ ਨਿਗਰਾਨ ਅਫਸਰ ਵੱਲੋਂ ਮੀਟਿੰਗ 25 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ। ਇੱਥੇ ਇਹ ਦੱਸਣਯੋਗ ਹੈ ਕਿ 7 ਨਵੰਬਰ ਨੂੰ ਬਲਾਕ ਸੰਮਤੀ ਦੇ ਕੁੱਲ 17 ਵਿੱਚੋਂ 12 ਮੈਬਰਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਕਾਂਗਰਸ ਪਾਰਟੀ ਨਾਲ ਸਬੰਧਤ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਖਿਲਾਫ ਲਿਖਤੀ ਸ਼ਿਕਾਇਤ ਕੀਤੀ ਗਈ ਕਿ ਉਹ ਮੈਬਰਾਂ ਦੀ ਸਲਾਹ ਤੋਂ ਬਿਨਾਂ ਹੀ ਆਪਹੁਦਰੇ ਢੰਗ ਨਾਲ ਕੰਮ ਕਰਦਾ ਹੈ। ਸਿਕਾਇਤ ਕਰਨ ਵਾਲਿਆਂ ਵਿਚ ਵੀ ਜਿਆਦਾਤਰ ਕਾਂਗਰਸ ਨਾਲ ਸਬੰਧਤ ਹਨ। ਇਸ ਸਿਕਾਇਤ ਕਾਰਣ ਅੱਜ ਬੇਭਰੋਸਗੀ ਦਾ ਮਤਾ ਪਾਸ ਕਰਨ ਲਈ ਮੀਟਿੰਗ ਬੁਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦੇਵ ਦਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸੰਗਰੂਰ ਨੇ ਦੱਸਿਆ ਕਿ ਅੱਜ ਮੀਟਿੰਗ ਵਿੱਚ ਸਿਕਾਇਤ ਕਰਨ ਵਾਲਿਆਂ 12 ਮੈਬਰਾਂ ਵਿੱਚੋਂ ਸਿਰਫ 3 ਬਲਾਕ ਸੰਮਤੀ ਮੈਂਬਰ ਹਰੀ ਸਿੰਘ, ਬਿਕਰਮਜੀਤ ਸਿੰਘ ਅਤੇ ਮਦਨ ਸਿੰਘ ਹੀ ਹਾਜ਼ਰ ਹੋਏ। ਉਨਾਂ ਦੱਸਿਆ ਕਿ ਕੋਰਮ ਪੂਰਾ ਨਾ ਹੋਣ ਕਾਰਣ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਅਤੇ 25 ਨਵੰਬਰ ਦੁਬਾਰਾ ਮੀਟਿੰਗ ਹੋਵੇਗੀ।