ਭੱਟੀਵਾਲ ਕਲਾਂ ਵਿਖੇ ਤਿੰਨ ਰੋਜਾ ਦਿਵਾਨ ਸਜਾਏ

ਭਵਾਨੀਗੜ੍ਹ, 28 ਨਵੰਬਰ (ਗੁਰਵਿੰਦਰ ਸਿੰਘ)—ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸੰਤ ਬਾਬਾ ਗੁਲਾਬ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 3 ਰੋਜਾ ਧਾਰਮਿਕ ਦੀਵਾਨ ਸਜਾਏ ਗਏ। ਦੀਵਾਨਾਂ ਵਿੱਚ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਦਰਸਨ ਸਿੰਘ (ਹਰਦੇਵ ਸਿੰਘ ਲੂਲੋ ਵਾਲਿਆਂ ਦੇ ਜਥੇ ਵਲੋਂ), ਬਾਬਾ ਜਸਵੀਰ ਸਿੰਘ ਮੂਨਖੇੜਾ, ਬਾਬਾ ਨਰਿੰਦਰ ਸਿੰਘ ਅਲੌਹਰਾਂ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਆ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਸਮੁੱਚੀਆਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ।ਅਖੀਰਲੇ ਦਿਨ ਨਿਰਮਲ ਸਿੰਘ ਦਮਦਮੀ ਟਕਸਾਲ ਭਿੰਡਰਾਂ ਵਾਲਿਆਂ ਦੇ ਜਥੇ ਵੱਲੋ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਈ ਗਈ। ਇਸ ਮੌਕੇ ਬਾਬਾ ਗੁਰਮੁੱਖ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਲੰਗਰ ਸਾਹਿਬ ਨੇ ਆਈਆਂ ਸੰਗਤਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਪਹੁੰਚੀਆਂ ਸਖਸੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਖਜਾਨਚੀ, ਗੁਰਜੀਤ ਸਿੰਘ ਠੰਡੂ ਪੰਚ, ਬਲਕਾਰ ਸਿੰਘ ਪੇਂਟਰ, ਮਸਿੰਦਰ ਸਿੰਘ ਭਵਾਨੀਗੜ੍ਹ, ਡਾ. ਬਿੱਟੂ ਪਟਿਆਲਾ, ਗੁਰਮਿੰਦਰ ਸਿੰਘ ਰਟੋਲ, ਗੁਰਚਰਨ ਸਿੰਘ ਥਾਣੇਦਾਰ, ਤਰਸੇਮ ਲਾਲ, ਪਵਨ ਆੜਤੀਆ ਸਮਾਣਾ ਸਮੇਤ ਵੱਡੀ ਗਿਣਤੀ ਵਿਚ ਦਾਨੀ ਸੱਜਣ ਅਤੇ ਸੰਗਤਾਂ ਹਾਜਰ ਸਨ।