ਖੰਨਾ ਤੇ ਢਿਲੋ ਨੂੰ ਸੂਬਾ ਮੀਤ ਪ੍ਰਧਾਨ ਬਣਾਏ ਜਾਣ ਤੇ ਚੁਫੇਰਿਓ ਮੁਬਾਰਕਾ
ਆਓੁਣ ਵਾਲੇ ਸਮੇ ਚ ਭਾਜਪਾ ਸੂਬੇ ਚ ਸਿਖਰਲਾ ਪ੍ਰਦਰਸ਼ਨ ਕਰੇਗੀ: ਬੂਟਾ ਸਿੰਘ ਚੋਹਾਨ


ਸੰਗਰੂਰ (ਬਿਓੂਰੋ ਮਾਲਵਾ) ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਜੇ.ਪੀ.ਨੱਡਾ ਦੀ ਸਹਮਤੀ ਨਾਲ ਪੰਜਾਬ ਭਾਜਪਾ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ। ਜਿਸ ਵਿਚ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਬਹੁਤ ਹੀ ਹਰਮਨ ਪਿਆਰੇ ਅਰਵਿੰਦ ਖੰਨਾ ਤੇ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਜਿਸ ਤੇ ਜਿਲਾ ਸੰਗਰੂਰ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦਾ ਮਾਹੋਲ ਪਾਇਆ ਜਾ ਰਿਹਾ ਹੈ ਅਤੇ ਚੁਫੇਰਿਓ ਮੁਬਾਰਕਾ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ । ਅਰਵਿੰਦ ਖੰਨਾ ਅਤੇ ਕੇਵਲ ਢਿਲੋ ਨੂੰ ਮਿਲੀ ਸੂਬਾ ਪੱਧਰੀ ਜੁੰਮੇਵਾਰੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਆਗੂ ਬੂਟਾ ਸਿੰਘ ਚੋਹਾਨ ਤੇ ਓੁਹਨਾ ਦੇ ਸਾਥੀਆਂ ਵਲੋ ਭਾਜਪਾ ਦੀ ਕੇਦਰੀ ਲੀਡਰਸਿਪ ਦਾ ਧੰਨਵਾਦ ਕਰਦਿਆਂ ਬੂਟਾ ਸਿੰਘ ਚੋਹਾਨ ਨੇ ਕਿਹਾ ਕਿ ਆਓੁਣ ਵਾਲੀਆਂ 2024 ਦੀਆਂ ਚੋਣਾਂ ਤੋ ਪਹਿਲਾਂ ਅਰਵਿੰਦ ਖੰਨਾ ਵਲੋ ਇਲਾਕੇ ਦੇ ਹਰ ਪਿੰਡ ਪੱਧਰ ਤੇ ਪਹੁੱਚ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਵਲੋ ਵੀ ਅਰਵਿੰਦ ਖੰਨਾ ਨੂੰ ਹਰ ਪਿੰਡ ਚ ਜੀ ਆਇਆ ਨੂੰ ਕਿਹਾ ਜਾ ਰਿਹਾ ਹੈ ਤੇ ਭਾਜਪਾ ਦਾ ਜਥੇਬੰਦਕ .ਮੰਡਲ ਢਾਚਾ ਦਿਨੋ ਦਿਨ ਮਜਬੂਤ ਹੋ ਰਿਹਾ ਹੈ । ਓੁਹਨਾ ਆਪਣੇ ਤੇ ਆਪਣੇ ਮੰਡਲ ਵੱਲੋਂ ਦੋਵੇਂ ਨੇਤਾਵਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਮੀਦ ਪ੍ਰਗਟ ਕੀਤੀ ਕਿ ਇਹਨਾਂ ਦੋਵਾਂ ਨੇਤਾਵਾਂ ਦੀ ਅਗਵਾਈ ਵਿਚ ਪਾਰਟੀ ਆਉਣ ਵਾਲੀਆਂ ਵੋਟਾਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰੇਗੀ । ਇਸ ਮੋਕੇ ਓੁਹਨਾ ਨੋਜਵਾਨਾ ਨੂੰ ਵੀ ਅਪੀਲ ਕੀਤੀ ਕਿ ਓੁਹ ਦੇਸ਼ ਦੀ ਤਰੱਕੀ ਲਈ ਭਾਰਤੀ ਜਨਤਾ ਪਾਰਟੀ ਨਾਲ ਜੁੜਣਨ।