ਭਵਾਨੀਗੜ੍ਹ, 6 ਦਸੰਬਰ (ਗੁਰਵਿੰਦਰ ਸਿੰਘ )-ਅਧਿਆਪਕਾਂ ਦੇ ਸਰਬਪੱਖੀ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਵੱਲੋਂ ਸਮੇਂ- ਸਮੇਂ ਤੇ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ ਇਹਨਾਂ ਦੇ ਫਲਸਰੂਪ ਹੀ ਅੱਜ ਸਾਡੇ ਦੋ ਅਧਿਆਪਕ ਭਾਵਨਾ ਗਰਗ ਅਤੇ ਅਮਨਦੀਪ ਕੌਰ ਨੂੰ ਫੈਪ ਨੈਸ਼ਨਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਉਨ੍ਹਾਂ ਨਾਲ ਜੁੜੇ ਗਰੁੱਪ ਮੈਂਬਰਾਂ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੇਂਦਰੀ ਕੈਬਨਿਟ ਮੰਤਰੀ ਵਿਜੇ ਸਾਂਪਲਾ ਮੌਜੂਦ ਰਹੇ। ਅਜਿਹੇ ਸਮਾਗਮ ਸਿੱਖਿਆ ਨੂੰ ਸਮਰਪਿਤ ਅਧਿਆਪਕਾਂ ਦਾ ਹੌਸਲਾ ਬੁਲੰਦ ਕਰਦੇ ਹਨ। ਇੰਜ ਉਨ੍ਹਾਂ ਦੀ ਸਮਾਜ ਨੂੰ ਦਿੱਤੀ ਦੇਣ ਉਜਾਗਰ ਹੁੰਦੀ ਹੈ ਕਿ ਕਿਵੇਂ ਪ੍ਰਾਈਵੇਟ ਅਧਿਆਪਕ ਹਰ ਤਰ੍ਹਾਂ ਦੇ ਹਲਾਤਾਂ ਨਾਲ ਟੱਕਰ ਲੈਂਦਾ ਹੋਇਆ ਵੀ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਦਾ ਹੈ। ਇਸ ਐਵਾਰਡ ਲਈ ਸਕੂਲ ਚੇਅਰਮੈਨ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਨੇ ਸਨਮਾਨਿਤ ਅਧਿਆਪਕਾਵਾਂ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ।