ਪੰਜਾਬ ਚ ਅਰਾਜਕਤਾ ਦਾ ਮਾਹੋਲ: ਇਕਬਾਲ ਝੂੰਦਾ

ਭਵਾਨੀਗੜ੍ਹ, 15 ਦਸੰਬਰ (ਯੁਵਰਾਜ ਹਸਨ)ਸ੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸ੍ਰੀ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਗੈਰ ਸੰਜੀਦਾ ਨੀਤੀਆਂ ਕਾਰਣ ਅੱਜ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਬਣ ਗਿਆ ਹੈ। ਉਹ ਇੱਥੋਂ ਨੇੜਲੇ ਪਿੰਡ ਕਾਕੜਾ ਵਿਖੇ ਪਾਰਟੀ ਆਗੂਆਂ ਨਾਲ ਸੰਪਰਕ ਮੁਹਿੰਮ ਦੌਰਾਨ ਆਏ ਸਨ।
ਉਨਾਂ ਕਿਹਾ ਪੰਜਾਬ ਵਿੱਚ ਕਤਲ, ਲੁੱਟ ਖੋਹ ਅਤੇ ਨਸ਼ਾਖੋਰੀ ਦਾ ਰੁਝਾਨ ਵਧ ਰਿਹਾ ਹੈ ਅਤੇ ਇਸ ਨੂੰ ਰੋਕਣ ਵਿਚ ਸਰਕਾਰ ਬੁਰੀ ਤਰਾਂ ਫੇਲ੍ਹ ਹੋ ਗਈ ਹੈ। ਉਨਾਂ ਪਾਰਟੀ ਵਰਕਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ।ਇਸ ਮੌਕੇ ਹਰਵਿੰਦਰ ਸਿੰਘ ਕਾਕੜਾ, ਇੰਦਰਜੀਤ ਸਿੰਘ ਤੂਰ, ਨਿਰਮਲ ਸਿੰਘ ਭੜੋ, ਦਿਲਬਾਗ ਸਿੰਘ ਆਲੋਅਰਖ, ਹਰਜੀਤ ਸਿੰਘ ਬੀਟਾ, ਪਰਮਜੀਤ ਸਿੰਘ ਸੰਗਤਪੁਰਾ, ਬਲਰਾਜ ਸਿੰਘ ਫਤਿਹਗੜ ਭਾਦਸੋਂ, ਅਜੈਬ ਸਿੰਘ ਗਹਿਲਾਂ ਦਰਸਨ ਸਿੰਘ ਦਿਆਲਗੜ, ਸਰਬਜੀਤ ਸਿੰਘ ਗੁਰਾਇਆ, ਤੇਜਾ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਬੰਟੀ ਢਿੱਲੋਂ ਅਤੇ ਕਰਨੈਲ ਸਿੰਘ ਆਲੋਅਰਖ ਆਦਿ ਆਗੂਆਂ ਵੱਲੋਂ ਇਕਬਾਲ ਸਿੰਘ ਝੂੰਦਾ ਦਾ ਸ਼ਨਮਾਨ ਕੀਤਾ ਗਿਆ।