ਭਵਾਨੀਗੜ [ ਯੁੁਵਰਾਜ ਹਸਨ] ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਪੱਖੀ ਸੋਚ ਅਨੁਸਾਰ ਜਿਲਾ ਸੰਗਰੂਰ ਦੇ ਅੇਸ ਅੇਸ ਪੀ ਦੀਆਂ ਹਦਾਇਤਾਂ ਅਨੁਸਾਰ ਭਵਾਨੀਗੜ ਦੇ ਡੀ.ਐਸ.ਪੀ ਮੋਹਿਤ ਅਗਰਵਾਲ ਦੀ ਅਗਵਾਈ ਵਿਚ ਥਾਣਾ ਭਵਾਨੀਗੜ ਦੇ ਮੁੱਖੀ ਪ੍ਰਤੀਕ ਜਿੰਦਲ ਵਲੋ ਸਾਰੀ ਟੀਮ ਨਾਲ ਨੇੜਲੇ ਪਿੰਡ ਜੋਲੀਆ ਵਿਖੇ ਸਰਚ ਅਭਿਆਨ ਚਲਾਇਆ ਗਿਆ । ਇਸ ਦੌਰਾਨ ਪ੍ਰਸ਼ਾਸਨ ਵੱਲੋ ਪਿੰਡ ਵਾਸੀਆ ਨੂੰ ਜਾਗਰੂਕ ਵੀ ਕੀਤਾ ਗਿਆ ਅਤੇ ਓੁਹਨਾ ਦੀ ਕੋਸਲਿੰਗ ਵੀ ਕੀਤੀ ਗਈ। ਇਸ ਮੋਕੇ ਡੀ ਅੇਸ ਪੀ ਭਵਾਨੀਗੜ ਨੇ ਨਸ਼ਾ ਵੇਚਣ ਵਾਲਿਆ ਨੂੰ ਤਾੜਨਾ ਕਰਦਿਆਂ ਆਖਿਆ ਕਿ ਓੁਹ ਬਾਜ ਆ ਜਾਣ ਨਹੀ ਤਾ ਪ੍ਰਸਾਸਨ ਸਖਤ ਕਾਰਵਾਈ ਕਰੇਗਾ। ਇਸ ਮੋਕੇ ਜੋਲੀਆ ਦੇ ਲੋਕਾ ਅਤੇ ਨਗਰ ਪੰਚਾਇਤ ਵਲੋ ਵੀ ਮੁਲਾਜਮਾ ਦੇ ਸਰਚ ਊਪਰੇਸ਼ਨ ਵਿਚ ਪੂਰਾ ਸਹਿਯੋਗ ਦਿੱਤਾ ਗਿਆ । ਇਸ ਮੋਕੇ ਇਲਾਕਾ ਨਿਵਾਸੀਆਂ ਵਲੋ ਪ੍ਰਸਾਸਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਤਰਾਂ ਦੇ ਅਭਿਆਨ ਸਮਾਜ ਚੋ ਨਸ਼ੇ ਦੇ ਕੋਹੜ ਕੱਡਣ ਲਈ ਸਹਾਈ ਸਿੱਧ ਹੋਣਗੇ ਜਿਸ ਲਈ ਡੀ ਅੇਸ ਪੀ ਮੋਹਿਤ ਅਗਰਵਾਲ ਅਤੇ ਥਾਣਾ ਮੁੱਕੀ ਪ੍ਰਤੀਕ ਜਿੰਦਰ ਵਧਾਈ ਦੇ ਪਾਤਰ ਹਨ।