ਭਵਾਨੀਗੜ੍ਹ 17,Dec [ਯੁੁਵਰਾਜ ਹਸਨ] ਬ੍ਰਹਮਚਾਰੀ ਗੰਗਾ ਬਿਸ਼ਨ ਦਾਸ ਪ੍ਰਾਚੀਨ ਸ਼ਿਵ ਮੰਦਰ ਅਤੇ ਨਗਰ ਵਾਸੀਆ ਦੇ ਸਹਿਯੋਗ ਨਾਲ ਗਊਸ਼ਾਲਾ ਵਿਖੇ 2 ਪੋਹ ਨੂੰ ਮੁੱਖ ਰੱਖਦਿਆਂ 87ਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ ਇਸ ਮੌਕੇ ਵੱਖ ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂਆਂ ਵੱਲੋਂ ਆਪਣੀ ਹਾਜ਼ਰੀ ਲਗਾਈ ਗਈ ਇਸ ਮੌਕੇ ਉਚੇਚੇ ਤੌਰ ਤੇ ਅਸ਼ੋਕ ਕੁਮਾਰ ਗਊ ਸੇਵਾ ਸੰੰਮਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੇ ਹਾਜ਼ਰੀ ਲਗਾਈ ਤੇ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਸਨਮਾਨ ਕਰਨ ਵਾਲਿਆਂ ਵਿੱਚ ਗਿੰੰਨੀ ਕੱਦ, ਗੁਰਮੀਤ ਸਿੰਘ ਬਖੋਪੀਰ, ਰਾਮ ਗੋਇਲ , ਵਿਸ਼ਾਲ ਭਾਬਰੀ, ਰੂਪ ਚੰਦ ਗੋਇਲ , ਹਰਜੰਦਰ ਚਹਿਲ, ਅਨਾਜ ਮੰਡੀ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਦੀਪ ਮਿੱਤਲ ਅਤੇ ਪੰਡਤ ਰਾਜ ਕੁਮਾਰ ,ਪ੍ਰਧਾਨ ਪ੍ਰਸ਼ੋਤਮ ਕਾਂਸਲ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ ਇਸ ਮੋਕੇ ਰਾਜਨੀਤਿਕ ਭਾਜਪਾ ਆਗੂ ਅਰਵਿੰਦ ਖੰਨਾ ਅਤੇ ਉਹਨਾਂ ਦੀ ਟੀਮ ਵੱਲੋਂ ਵੀ ਉਚੇਚੇ ਤੌਰ ਤੇ ਗਊਸ਼ਾਲਾ ਵਿਖੇ ਹਾਜ਼ਰੀ ਲਗਾਈ ਗਈ । ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨਾਲ ਮਨਦੀਪ ਸਿੰਘ ਲੱਖੋਵਾਲ ਵੱਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ