ਵੱਧ ਰਹੀ ਧੁੰਦ ਅਤੇ ਬੰਦ ਲਾਈਟਾ ਬਣ ਰਹੀਆਂ ਨੇ ਮੌਤ ਦਾ ਕਾਰਣ
ਨੈਸ਼ਨਲ ਹਾਈਵੇ ਤੇ ਲਾਇਟਾ ਬੰਦ ਕਾਰਨ ਹੋ ਰਹੇ ਨੇ ਵੱਡੇ ਹਾਦਸੇ: ਸ਼ਹਿਰ ਨਿਵਾਸੀ

ਭਵਾਨੀਗੜ੍ਹ (ਯੁਵਰਾਜ ਹਸਨ) ਲਗਾਤਾਰ ਪੰਜਾਬ ਚ' ਵੱਧ ਰਹੀ ਧੁੰਦ ਦੇ ਕਾਰਨ ਜਿੱਥੇ ਵੱਖ-ਵੱਖ ਥਾਵਾਂ ਤੋ ਹਾਦਸਿਆ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਅੱਜ ਬਠਿੰਡਾ ਤੋ ਚੰਡੀਗੜ ਨੈਸ਼ਨਲ ਹਾਈਵੇ ਉੱਤੇ ਸਥਿਤ ਬਲਿਆਲ ਰੋਡ ਉਤੇ ਧੁੰਦ ਕਾਰਨ ਗੱਡੀਆ ਦੇ ਵਿਚਾਲੇ ਹੋਏ ਟੱਕਰ ਅਤੇ ਇਸ ਹਾਦਸੇ ਦੌਰਾਨ ਇੱਕ ਮਹਿੰਦਰਾ ਪੀ.ਕੱਪ ਜੋ ਕਿ ਚੰਡੀਗੜ੍ਹ ਵੱਲ ਨੂੰ ਜਾ ਰਹੀ ਸੀ ਅਤੇ ਪਿਛਲੀ ਗੱਡੀ ਵੱਲੋ ਇੱਕੋ ਦਮ ਟੱਕਰ ਮਾਰੇ ਜਾਣ ਤੇ ਪੀ.ਕੱਪ ਗੱਡੀ ਅੱਗੇ ਇੱਕ ਡਾਲੇ ਚ ਜਾ ਟੱਕਰਾਈ ਅਤੇ ਇਸ ਟੱਕਰ ਕਾਰਨ ਪੀ.ਕੱਪ ਗੱਡੀ ਦਾ ਭਾਰੀ ਨੁਕਸਾਨ ਵੀ ਵੀ ਹੋਇਆ। ਇਸ ਮੌਕੇ ਡਰਾਇਵਰ ਨਾਲ ਗੱਲਬਾਤ ਕਰਦਿਆ ਉਹਨਾ ਦੱਸਿਆ ਕਿ ਉਹਨਾ ਵੱਲੋ ਅੱਗੇ ਚੰਡੀਗੜ ਜਾਇਆ ਜਾ ਰਿਹਾ ਸੀ ਅਤੇ ਭਵਾਨੀਗੜ ਚ ਪੈਦੇ ਬਲਿਆਲ ਰੋਡ ਉਤੇ ਇੱਕ ਪਿੱਛੋ ਗੱਡੀ ਵੱਲੋ ਆ ਕੇ ਗੱਡੀ ਉਹਨਾ ਦੀ ਗੱਡੀ ਨਾਲ ਟਕਰਾਈ ਅਤੇ ਜਿਸ ਕਾਰਨ ਉਹਨਾ ਦੀ ਗੱਡੀ ਅਗਲੀ ਗੱਡੀ ਚ ਜਾ ਟਕਰਾਈ ਅਤੇ ਉਹਨਾ ਇਸ ਹਾਦਸੇ ਦਾ ਕਾਰਨ ਬੰਦ ਲਾਈਟਾਂ ਨੂੰ ਦੱਸੀਆਂ ਅਤੇ ਉਹਨਾ ਕਿਹਾ ਕਿ ਬੰਦ ਲਾਈਟਾਂ ਦੇ ਕਾਰਨ ਖੜ੍ਹੀਆਂ ਗੱਡੀਆਂ ਦਾ ਪਤਾ ਨਹੀ ਲੱਗਦਾ ਜਿਸ ਕਾਰਨ ਉਹਨਾ ਦਾ ਇਹ ਨੁਕਸਾਨ ਹੋ ਗਿਆ। ਇਸ ਮੌਕੇ ਉਥੇ ਮੌਜੂਦ ਲੋਕਾਂ ਵੱਲੋਂ ਉਸ ਗੱਡੀ ਵਾਲੇ ਦੀ ਮਦਦ ਕੀਤੀ ਗਈ ਅਤੇ ਸ਼ਹਿਰ ਵਾਸੀਆਂ ਵੱਲੋਂ ਦੱਸਿਆ ਗਿਆ ਕੇ ਇਸ ਤਰਾਂ ਦੇ ਹੋਰ ਵੀ ਹਾਦਸੇ ਹੁੰਦੇ ਰਹਿੰਦੇ ਹਨ ਕਿਉਂਕਿ ਨੈਸ਼ਨਲ ਹਾਈਵੇ ਤੇ ਬੰਦ ਪਈਆਂ ਲਾਇਟਾਂ ਦੇ ਕਾਰਨ ਡਰਾਈਵਰ ਨੂੰ ਕੁਝ ਵੀ ਨਹੀਂ ਦਿਖਦਾ ਅਤੇ ਉਹਨਾਂ ਵੱਲੋਂ ਪਰਸ਼ਾਸ਼ਨ ਅਤੇ ਟੋਲ ਪਲਾਜਾ ਵਾਲਿਆਂ ਨੂੰ ਵੀ ਅਪੀਲ ਕੀਤੀ ਕੇ ਇਨ੍ਹਾਂ ਲਾਈਟਾਂ ਨੂੰ ਜਲਦ ਤੋਂ ਜਲਦ ਚਲਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਤੋ ਰੋਕਿਆ ਜਾ ਸਕੇ ਮੌਜੂਦਾ ਲੋਕਾਂ ਵੱਲੋਂ ਡਰਾਈਵਰ ਨੂੰ ਫਸਟ ਏਡ ਕਿੱਟ ਦਿੱਤੀ ਗਈ ਅਤੇ ਟੋਚਨ ਪਾ ਕੇ ਐਕਸੀਡੈਂਟ ਹੋਈ ਗੱਡੀ ਨੂੰ ਸਾਈਡ ਤੇ ਕੀਤਾ ਗਿਆ ਤਾਂ ਜੋ ਕੋਈ ਹੋਰ ਗੱਡੀ ਦਾ ਐਕਸੀਡੈਂਟ ਨਾ ਹੋਵੇ।