ਝਨੇੜੀ ਯੂਥ ਕਲੱਬ ਵਲੋ ਲੋੜਵੰਦ ਬੱਚਿਆ ਨੂੰ ਕਾਪੀਆ.ਪੈਨਸਿਲਾ ਵੰਡੀਆ
ਸਮਾਜ ਸੇਵੀ ਕੰਮਾ ਨਾਲ ਦਿਲ ਨੂੰ ਮਿਲਦੈ ਸਕੂਨ : ਅਮਨ ਝਨੇੜੀ

ਭਵਾਨੀਗੜ (ਯੁਵਰਾਜ ਹਸਨ) ਯੂਥ ਕਲੱਬ ਝਨੇੜੀ ਵੱਲੋ ਪਿਛਲੇ ਸਮਿਆ ਤੋ ਹੀ ਸਮਾਜਸੇਵੀ ਕੰਮਾਂ ਚ ਵੱਧ ਚੜਕੇ ਹਿੱਸਾ ਲਿਆ ਜਾ ਰਿਹਾ ਹੈ ਓੁਥੇ ਹੀ ਹੁਣ ਇੱਕ ਨਵੀ ਪਹਿਲਕਦਮੀ ਕਰਦਿਆ ਅੱਜ ਕਲੱਬ ਮੈਂਬਰਾਂ ਵਲੋ ਅਮਨ ਝਨੇੜੀ ਦੀ ਅਗਵਾਈ ਚ ਸੱਤਿਆ ਭਾਰਤੀ ਸਕੂਲ ਝਨੇੜੀ ਵਿਖੇ ਛੋਟੇ ਬੱਚਿਆਂ ਨੂੰ ਕਾਪੀਆਂ ਅਤੇ ਪੈਨਸਿਲਾ ਵੰਡੀਆਂ ਗਈਆਂ । ਇਸ ਮੋਕੇ ਅਮਨ ਝਨੇੜੀ ਤੇ ਓੁਹਨਾ ਦੇ ਕਲੱਬ ਮੈਂਬਰਾਂ ਨਾਲ ਗੱਲਬਾਤ ਕੀਤੀ ਤਾ ਉਹਨਾ ਦੱਸਿਆ ਕਿ ਇਸ ਤਰਾਂ ਦੇ ਹੋਰ ਵੀ ਸਮਾਜ ਸੇਵੀ ਕੰਮਾਂ ਵਿੱਚ ਉਨ੍ਹਾਂ ਦਾ ਕਲੱਬ ਹਮੇਸ਼ਾਂ ਪਹਿਲ ਦੇ ਆਧਾਰ ਤੇ ਕਰਦਾ ਆ ਰਿਹਾ ਹੈ। ਉਹਨਾ ਵੱਲੋ ਚੰਗੇ ਅੰਕ ਹਾਸਲ ਕਰਨ ਵਾਲੇ ਬੱਚਿਆਂ ਦੀ ਹੋਸਲਾ ਅਫਜਾਈ ਵੀ ਕੀਤੀ ਗਈ। ਇਸ ਮੋਕੇ ਅਮਨ ਝਨੇੜੀ ਨੇ ਕਿਹਾ ਕਿ ਓੁਹਨਾ ਦਾ ਕਲੱਬ ਪਿਛਲੇ ਸਮੇ ਤੋ ਸਮਾਜ ਸੇਵੀ ਕੰਮ ਕਰਦਾ ਆ ਰਿਹਾ ਹੈ ਅਤੇ ਅਗਲੇ ਸਮੇ ਵਿਚ ਵੀ ਓੁਹਨਾ ਦਾ ਕਲੱਬ ਸਮਾਜਸੇਵੀ ਕੰਮਾ ਵਿਚ ਵੱਧ ਚੜਕੇ ਹਿੱਸਾ ਲੈਦਾ ਰਹੇਗਾ ਓੁਹਨਾ ਆਖਿਆ ਕਿ ਓੁਹਨਾ ਦਾ ਕਲੱਬ ਆਓੁਣ ਵਾਲੇ ਸਮੇ ਵਿਚ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆ ਦਾ ਸਨਮਾਨ ਵੀ ਕਰੇਗਾ ਤਾ ਕਿ ਵਿਦਿਆਰਥੀਆ ਵਿਚ ਪੜਾਈ ਕਰਨ ਦਾ ਜਜਬਾ ਪੈਦਾ ਹੋਵੇ ਅਤੇ ਹਰ ਬੱਚਾ ਵੱਧ ਤੋ ਵੱਧ ਅੰਕ ਹਾਸਲ ਕਰਨ ਲਈ ਜਦੋ ਜਹਿਦ ਕਰੇ ਜਿਸ ਨਾਲ ਸਕੂਲ.ਅਧਿਆਪਕ ਅਤੇ ਵਿਦਿਆਰਥੀਆ ਦੇ ਮਾਤਾ ਪਿਤਾ ਦਾ ਨਾਮ ਵੀ ਰੋਸਨ ਹੋਵੇਗਾ । ਓੁਹਨਾ ਕਿਹਾ ਕਿ ਸਮਾਜ ਸੇਵੀ ਕੰਮਾ ਵਿਚ ਹਿੱਸਾ ਲੈਦਿਆ ਓੁਹਨਾ ਅਤੇ ਸਮੂਹ ਕਲੱਬ ਦੇ ਮੈਬਰਾ ਦੇ ਦਿਲਾ ਨੂੰ ਸਕੂਨ ਮਿਲਦਾ ਹੈ । ਇਸ ਮੌਕੇ ਅਮਨ ਝਨੇੜੀ ਤੋ ਇਲਾਵਾ ਸੁਖਚੈਨ ਸਿੰਘ ਝਨੇੜੀ. ਕਿਰਤ ਘਰਾਚੋਂ ਅਤੇ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਸਨ।