ਹੈਰੀਟੇਜ ਪਬਲਿਕ ਸਕੂਲ ਵੱਲੋਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ
ਨਿੱਕੀਆਂ ਜਿੰਦਾਂ ਵੱਡੇ ਸਾਕੇ

ਭਵਾਨੀਗੜ੍ਹ(ਯੁਵਰਾਜ ਹਸਨ)ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਨਿੱਕੀਆਂ ਜਿੰਦਾਂ ਵੱਡੇ ਸਾਕੇ ਸਲੋਗਨ ਤਹਿਤ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਵਿੱਚ ਪੋਹ ਦੇ ਮਹੀਨੇ ਦੇ ਮਹੱਤਵ ਤੇ ਚਾਨਣ ਪਾਉਂਦਿਆਂ ਪੋਹ ਮਹੀਨੇ ਦੀ ਕੜਕਦੀ ਠੰਡ ਵਿੱਚ ਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਕਿਵੇਂ ਆਪਣੇ ਦੇਸ਼ ਤੇ ਕੌਮ ਲਈ ਸ਼ਹਾਦਤ ਦਿੱਤੀ, ਤੋਂ ਰੂ-ਬ-ਰੂ ਕਰਵਾਇਆ ਗਿਆ ।ਇਸ ਸਮਾਗਮ ਵਿੱਚ ਛੋਟੇ- ਛੋਟੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਗੁਰੂ ਜੀ ਦੇ ਸਾਰੇ ਪਰਿਵਾਰ ਦੇ ਵਿਛੋੜੇ ,ਗੁਰੂ ਜੀ ਦੇ ਕੌਮ ਲਈ ਸਹੇ ਕਾਸ਼ਟਾਂ ਅਤੇ ਚਾਰੇ ਪੁੱਤਰਾਂ ਦੀ ਸ਼ਹਾਦਤ ਨੂੰ ਜਾਣਕਾਰੀ ਦੇ ਕੇ ਅਤੇ ਸ਼ਬਦਾਂ ਦਾ ਉਚਾਰਨ ਕਰ ਕੇ ਪ੍ਰਗਟਾਇਆ ਗਿਆ। ਜਿਸ ਨੇ ਸਾਰੇ ਮਾਹੌਲ ਨੂੰ ਭਾਵੁਕ ਬਣਾ ਦਿੱਤਾ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ , ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹਾਦਤ ਲਈ ਭਾਵੁਕਤਾ ਨਾਲ਼ ਤਹਿ ਦਿਲੋਂ ਸ਼ਰਧਾਂਜਲੀ ਦਿੰਦਿਆਂ ਆਪਣੇ ਮਨ ਦੇ ਭਾਵਾਂ ਨੂੰ ਸਾਂਝਾ ਕੀਤਾ ਅਤੇ ਬੱਚਿਆਂ ਨੂੰ ਸਭ ਧਰਮਾਂ ਦਾ ਸਤਿਕਾਰ ਕਰਨ ਲਈ ਕਿਹਾ ਅਤੇ ਦੱਸਿਆ ਕਿ ਸਾਰੇ ਧਰਮ ਸਾਨੂੰ ਆਪਸ ਵਿਚ ਪਰਸਪਰ ਜੁੜੇ ਰਹਿਣ ,ਇਕ ਚੰਗੇ ਇਨਸਾਨ ਬਣਨ ਅਤੇ ਦੂਜਿਆਂ ਤੇ ਆਈ ਮੁਸੀਬਤ ਵਿੱਚ ਉਨ੍ਹਾਂ ਦੀ ਮੱਦਦ ਕਰਨ ਦੀ ਸਿੱਖਿਆ ਦਿੰਦੇ ਹਨ। ਆਪਣੇ ਧਰਮ ਦੀਆਂ ਸਿੱਖਿਆਵਾਂ ਤੇ ਅਮਲ ਕਰਕੇ ਹੀ ਅਸੀਂ ਧਰਮ ਦੇ ਅਸਲ ਮਾਇਨਿਆਂ ਨੂੰ ਸਾਰਥਕ ਕਰ ਸਕਦੇ ਹਾਂ।