ਭਵਾਨੀਗੜ (ਯੁਵਰਾਜ ਹਸਨ) ਭਵਾਨੀਗੜ੍ਹ ਦੀ ਨਿਊ ਮਾਰਕੀਟ ਵਿੱਚ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਲੰਗਰ ਦੀ ਸੇਵਾ ਗੁਰੂ ਜੀ ਨੇ ਭਵਾਨੀਗੜ੍ਹ ਦੀ ਸਮੁੱਚੀ ਸਾਧ ਸੰਗਤ ਅਤੇ ਮਾਰਕੀਟ ਦੇ ਸਾਰੇ ਦੁਕਾਨਦਾਰਾਂ ਵਲੋਂ ਲਈ। ਇਸ ਮੌਕੇ ਉੱਘੀਆਂ ਧਾਰਮਿਕ, ਰਾਜਨੀਤਿਕ , ਕਿਸਾਨ ਅਤੇ ਸਮਾਜਿਕ ਜੱਥੇਬੰਦੀਆਂ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਪੰਥ ਲਈ ਆਪਣਾ ਸਾਰਾ ਪਰੀਵਾਰ ਵਾਰ ਕੇ ਜ਼ੁਲਮ ਦਾ ਟਾਕਰਾ ਕਰਨ ਵਾਲੇ ਕਲਗ਼ੀਧਰ ਪਾਤਸ਼ਾਹ ਨੂੰ ਸਾਰੀ ਨਿਊ ਮਾਰਕੀਟ ਅਤੇ ਵੱਖ ਵੱਖ ਸ਼ਖਸ਼ੀਅਤਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਖ਼ਾਸ ਮੌਕੇ ਤੇ ਪਹੁੰਚੀਆਂ ਰਾਜਨੀਤਿਕ ਸ਼ਖਸ਼ੀਅਤਾਂ ਵਿਚੋਂ MLA ਨਰਿੰਦਰ ਕੌਰ ਭਰਾਜ਼, ਗੁਰਮੇਲ ਸਿੰਘ ਘਰਾਚੋਂ, ਮਨਦੀਪ ਸਿੰਘ ਲੱਖੇਵਾਲ, ਬਾਬੂ ਪ੍ਰਕਾਸ਼ ਚੰਦ ਗਰਗ, ਵਿਨਰਜੀਤ ਗੋਲਡੀ ਭੁਪਿੰਦਰ ਕੋਰ ਪ੍ਰਧਾਨ ਪਟਵਾਰ ਯੂਨੀਅਨ ਅਤੇ ਓਹਨਾਂ ਨਾਲ ਪਹੁੰਚੇ ਪਾਰਟੀ ਆਗੂਆ ਦਾ ਲੰਗਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਉ ਪਾ ਕੇ ਸਨਮਾਨ ਕੀਤਾ। ਇਸ ਮੌਕੇ ਸਾਰੀ ਸੰਗਤ, ਸੇਵਾਦਾਰਾਂ ਅਤੇ ਪਹੁੰਚੀਆਂ ਸ਼ਖਸ਼ੀਅਤਾ ਦਾ ਧੰਨਵਾਦ ਕਰਦਿਆਂ ਇੰਦਰਜੀਤ ਸਿੰਘ ਮਾਝੀ, ਜੱਗੀ ਘਰਾਚੋਂ, ਕੁਲਵੰਤ ਸਿੰਘ ਜੌਲੀਆਂ, ਜਗਤਾਰ ਖੱਟੜਾ, ਕਾਕਾ ਘੁਮਾਣ ਕਪਿਆਲ, ਜੱਸੀ ਘੁਮਾਣ ਕਪਿਆਲ, ਬੱਬੀ ਘਨੌੜ, ਸ਼ਿਬੂ ਗੋਇਲ, ਜਥੇਦਾਰ ਜਸਪ੍ਰੀਤ ਸਿੰਘ ਘੰਗਰੋਲੀ ਨੇ ਕਲਗ਼ੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਦੇ ਹੋਏ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਭੁੱਲ ਚੁੱਕ ਦੀ ਮਾਫੀ ਮੰਗਦੇ ਹੋਏ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਸਾਹਿਬ ਤੋਂ ਸੇਵਾ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਗਈ। ਮਾਈਕ ਦੀ ਸੇਵਾ ਸੰਭਾਲ ਰਹੇ ਗੁਰਪ੍ਰੀਤ ਕੰਧੋਲਾ ਅਤੇ ਓਹਨਾਂ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।