ਭਵਾਨੀਗੜ (ਯੁਵਰਾਜ ਹਸਨ) ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋ ਸੂਬੇ ਅੰਦਰ ਜਿਲਾ ਯੋਜਨਾ ਬੋਰਡ ਦੀਆ ਕਮੇਟੀਆ ਦੇ ਚੇਅਰਮੈਨਾਂ ਦੀ ਲਿਸਟ ਜਾਰੀ ਕੀਤੀ ਗਈ ਜਿਸ ਵਿਚ ਪੰਦਰਾ ਦੇ ਕਰੀਬ ਜਿਲਾ ਯੋਜਨਾ ਬੋਰਡ ਦੇ ਚੇਅਰਮੈਨਾ ਦੀ ਨਿਯੁਕਤੀ ਕੀਤੀ ਗਈ ਹੈ। ਜਿਲਾ ਸੰਗਰੂਰ ਤੋ ਪਾਰਟੀ ਵਲੋ ਗੁਰਮੇਲ ਸਿੰਘ ਘਰਾਚੋ ਨੂੰ ਸੰਗਰੂਰ ਤੋ ਜਿਲਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਵੇ ਹੀ ਇਸ ਜਾਰੀ ਪੱਤਰ ਸਬੰਧੀ ਖਬਰ ਮਿਲੀ ਤਾ ਇਲਾਕੇ ਦੇ ਲੋਕਾ ਅਤੇ ਆਪ ਦੇ ਆਗੂਆ ਤੇ ਵਰਕਰਾ ਵਿੱਚ ਖੁਸੀ ਦਾ ਮਾਹੋਲ ਬਣ ਗਿਆ ਅਤੇ ਪਿੰਡ ਘਰਾਚੋ ਵਿਖੇ ਗੁਰਮੇਲ ਸਿੰਘ ਘਰਾਚੋ ਦੇ ਘਰ ਵਧਾਈਆ ਦੇਣ ਵਾਲਿਆ ਦਾ ਤਾਤਾ ਲੱਗਣਾ ਸ਼ੁਰੂ ਹੋ ਗਿਆ ਜੋ ਦੇਰ ਰਾਤ ਤੱਕ ਜਾਰੀ ਰਿਹਾ। ਇਸ ਮੋਕੇ ਇਕੱਤਰ ਹੋਏ ਆਗੂਆ ਅਤੇ ਵਰਕਰਾ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ । ਗੁਰਮੇਲ ਸਿੰਘ ਘਰਾਚੋ ਨੂੰ ਜਿਲਾ ਯੋਜਨਾ ਬੋਰਡ ਦਾ ਚੇਅਰਮੈਨ ਬਣਨ ਤੇ ਕਾਕਾ ਘੁੰਮਾਣ ਕਪਿਆਲ, ਅਮ੍ਰਿਤਪਾਲ ਸਿੰਘ, ਗਿਆਪ ਸਰਪੰਚ, ਗੁਰਪ੍ਰੀਤ ਆਲੋਅਰਖ, ਪਰਗਟ ਢਿੱਲੋ, ਨੰਦ ਕਾਕੜਾ, ਪਰਗਟ ਘਰਾਚੋ ਤੋ ਇਲਾਵਾ ਆਪ ਆਗੂਆਂ ਦਾ ਵਧਾਈ ਦੇਣ ਆ ਰਹੇ ਵਰਕਰਾਂ ਦਾ ਘਰ ਨਿਵਾਸ ਚ ਵੱਡਾ ਤਾਤਾਂ ਲੱਗਿਆ ਹੋਇਆ ਹੈ।