ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿਚ ਓਪਰੇਟਰਾਂ ਨੂੰ ਵੰਡੀ ਲੋਹੜੀ

ਭਵਾਨੀਗੜ੍ਹ, 11 ਜਨਵਰੀ (ਯੁਵਰਾਜ ਹਸਨ) : ਅੱਜ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਵਿੱਚ ਟਰੱਕ ਯੂਨੀਅਨ ਅਪ੍ਰੇਟਰਾਂ ਨੂੰ ਲੋਹੜੀ ਦੇ ਪਾਵਨ ਤਿਉਹਾਰ ਤੇ ਸਮੂਹ ਟਰੱਕ ਅਪ੍ਰੇਟਰਾਂ ਨੂੰ ਲੋਹੜੀ ਵੰਡੀ ਗਈ ਅਤੇ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਤੂਰ ਨੇ ਦੱਸਿਆ ਕਿ ਸਾਡੇ ਸਾਰੇ ਟਰੱਕ ਆਪ੍ਰੇਟਰਾਂ,ਡਰਾਇਵਰਾਂ ਅਤੇ ਕੰਡਕਟਰ ਸਾਡਾ ਇੱਕ ਪਰਿਵਾਰ ਹੈ ਅਤੇ ਸਮੂਹ ਟਰੱਕ ਅਪ੍ਰੇਟਰ ਸਾਰੇ ਰਲ-ਮਿਲ ਕੇ ਰਹਿੰਦੇ ਹਨ ਅਤੇ ਸਾਰੇ ਤਿਉਹਾਰ ਇਕੱਠੇ ਹੋ ਕੇ ਮਨਾਉਦੇ ਹਨ ਅਤੇ ਲੋਹੜੀ ਦਾ ਤਿਉਹਾਰ ਵੀ ਸਾਰਿਆ ਵੱਲੋ ਰਲ-ਮਿਲ ਕੇ ਮਨਾਇਆ ਜਾਵੇਗਾ ਅਤੇ ਸਮੂਹ ਟਰੱਕ ਅਪ੍ਰੇਟਰਾ ਨੂੰ ਲੋਹੜੀ ਦੇ ਤਿਉਹਾਰ ਤੇ ਲੋੜੀ ਵੰਡੀ ਗਈ ਅਤੇ ਸਾਰੇ ਭਰਾਵਾਂ ਨੂੰ ਮੁਬਾਰਕਾਂ ਦਿਤੀਆਂ ਗਈਆ। ਇਸ ਮੌਕੇ ਟਿੰਕੂ ਘਰਚੋਂ, ਸੁਖਵਿੰਦਰ ਫੌਜੀ, ਪ੍ਰੀਤਮ ਸਿੰਘ, ਗੁਰਪ੍ਰੀਤ ਸਿੰਘ, ਵਿੱਕੀ ਬਾਜਵਾ, ਮੱਖਣ ਸਿੰਘ, ਪਲਵਿੰਦਰ ਸਿੰਘ, ਗੁਰਦੀਪ ਸਿੰਘ ਘਰਾਚੋਂ, ਗੁਰਪ੍ਰੀਤ ਸਿੰਘ, ਹਰਦੀਪ ਮਾਹੀ ਅਤੇ ਮਨਜੀਤ ਸਿੰਘ ਤੂਰ ਸਮੇਤ ਵੱਡੀ ਗਿਣਤੀ ਵਿਚ ਟਰੱਕ ਓਪਰੇਟਰ ਹਾਜਰ ਸਨ.