ਭਵਾਨੀਗੜ੍ਹ, 16 ਜਨਵਰੀ (ਯੁਵਰਾਜ ਹਸਨ) - ਅੱਜ ਬੀਜੇਪੀ ਵੱਲੋਂ ਜਿਲ੍ਹਾ ਅਤੇ ਮੰਡਲ ਆਗੂਆ ਦੀ ਲਿਸਟ ਜਾਰੀ ਕੀਤੀ ਗਈ ਜਿਸ ਵਿੱਚ ਜਿਲ੍ਹਾ ਜਰਨਲ ਸਕੱਤਰ ਜਗਦੀਪ ਸਿੰਘ ਗੱਗੂ ਤੂਰ ਅਤੇ ਨਰਿੰਦਰ ਕੁਮਾਰ ਸ਼ੈਲੀ ਨੂੰ ਬੀਜੇਪੀ ਸ਼ਹਿਰੀ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ। ਭਾਜਪਾ ਦੇ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓੁਲ ਵਲੋ ਜਾਰੀ ਕੀਤੀ ਨਵੀ ਲਿਸਟ ਅਨੁਸਾਰ ਪੀ ਅੇਸ ਕਲਿਆਣ ਨੂੰ ਅੇਸ ਸੀ ਵਿੰਗ ਦਾ ਪ੍ਰਧਾਨ.ਰੰਗੀ ਖਾਨ ਨੂੰ ਮਨਿਓੁਰਟੀ ਮੋਰਚਾ ਨਿਯੁਕਤ ਕੀਤਾ ਗਿਆ। .ਇਸ ਸੰਬੰਧੀ ਬੀਜੇਪੀ ਦੇ ਜਿਲ੍ਹਾ ਪ੍ਰਧਾਨ ਰਣਦੀਪ ਦਿਓਲ ਅਤੇ ਲਖਬੀਰ ਸਿੰਘ ਸਰਪੰਚ ਲੱਖੇਵਾਲ ਤੇ ਹੋਰਨਾਂ ਵੱਲੋਂ ਵਧਾਈ ਦਿੱਤੀ ਗਈ ਮੁਬਾਰਕਾ ਦਿੰਦਿਆ ਉਨ੍ਹਾਂ ਕਿਹਾ ਕਿ ਜਿੱਥੇ ਜਗਦੀਪ ਸਿੰਘ ਗੱਗੂ ਤੂਰ ਵੱਲੋਂ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਬਲਾਕ ਵਿਚ ਆਪਣਾ ਨਾਮ ਬਣਾਇਆ ਹੈ ਤੇ ਅੋਖੇ ਵੇਲਿਆ ਤੋ ਪਾਰਟੀ ਦੀ ਮਜਬੂਤੀ ਲਈ ਡੱਟਕੇ ਕੰਮ ਕੀਤਾ ਹੈ ਉਸ ਤਰ੍ਹਾਂ ਹੀ ਪਾਰਟੀ ਨੇ ਦੁਬਾਰਾ ਉਨ੍ਹਾਂ ਨੂੰ ਜਿਲ੍ਹਾ ਜਰਨਲ ਸਕੱਤਰ ਬਣਾਇਆ ਹੈ ਅਤੇ ਨਰਿੰਦਰ ਕੁਮਾਰ ਨੂੰ ਮੰਡਲ ਪ੍ਰਧਾਨ ਬਣਾਇਆ ਹੈ। ਜਿਓ ਹੀ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓੁਲ ਵਲੋ ਨਵੇ ਆਗੂਆ ਦੀਆ ਲਿਸਟਾ ਜਾਰੀ ਕੀਤੀਆ ਤਾ ਸੋਸਲ ਮੀਡੀਆ ਤੇ ਲਿਸਟ ਵਿਚ ਸਾਮਲ ਆਗੂਆ ਨੂੰ ਮੁਬਾਰਕਾ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਮੋਕੇ ਫੋਨ ਤੇ ਗੱਲਬਾਤ ਦੋਰਾਨ ਗੱਗੂ ਤੂਰ.ਨਰਿੰਦਰ ਕੁਮਾਰ ਸ਼ੈਲੀ ਪ੍ਰਧਾਨ ਨੇ ਪਾਰਟੀ ਆਗੂਆ ਦਾ ਧੰਨਵਾਦ ਕੀਤਾ ਤੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਦੀ ਵਚਨ ਬੱਧਤਾ ਪ੍ਰਗਟ ਕੀਤੀ । ਇਸ ਮੋਕੇ ਗਮੀ ਕਲਿਆਣ ਅਤੇ ਰੰਗੀ ਖਾਨ ਵਲੋ ਵੀ ਭਾਜਪਾ ਆਗੂਆ ਅਤੇ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓੁਲ ਦਾ ਧੰਨਵਾਦ ਕੀਤਾ ਗਿਆ।