ਭੁਲਾਇਆ ਭੁੱਲਦੀਆਂ ਨਹੀ ਮੇਰੇ ਹਾਣੀਆਂ ਗੱਲਾਂ
ਵਸੀਆਂ ਚੇਤਿਆਂ ਚ ਤੇਰੀਆਂ ਪੁਰਾਣੀਆਂ ਗੱਲਾਂ
ਆ ਜਾਂਦਾ ਅੱਜ ਵੀ ਤੇਰਾ ਚਿਹਰਾ ਸਾਹਮਣੇ
ਦਿਲ ਛੇਡ ਬਹਿੰਦਾ ਜਦ ਸੁਹਾਵਣੀਆ ਗੱਲਾਂ
ਕਦੇ ਦੀਦ ਤੇਰੀ ਨਾਲ਼ ਹੁੰਦੀ ਸੀ ਸੱਜਰੀ ਸਵੇਰ
ਰਹਿ ਗਈਆ ਬਣ ਕੇ ਔਹ ਕਹਾਣੀਆਂ ਗੱਲਾਂ
ਜਾ ਸਤ ਸਮੁੰਦਰ ਪਾਰ ਵਸਣ ਵਾਲੀਏ
ਭੁੱਲੀਆਂ ਨਹਿਰ ਦੇ ਕੰਢੇ ਤੈਨੂੰ ਮਾਣੀਆਂ ਗੱਲਾਂ
ਮੇਰੇ ਇਸ਼ਕੇ ਚ ਰੰਗੀ ਨੇ ਰੰਗ ਵਟਾ ਲਏ ਕਿੱਦਾਂ
ਮੈਂ ਸਮਝਿਆ ਨਾ ਤੇਰੀਆਂ ਸਿਆਣੀਆਂ ਗੱਲਾਂ
ਹੀਰ ਬਣਦੀ ਬਣਦੀ ਬਣ ਗਈ ਤੂੰ ਸਹਿਬਾਂ
ਗੱਲ ਮੁਕਾ ਗਈ ਸੀ ਆਖ ਨਿਆਣੀਆਂ ਗੱਲਾਂ
ਇੱਕ ਹੰਝੂ ਦੂਜੇ ਹਾਉਂਕੇ ਰਹਿ ਗਏ 'ਲਾਲੀ' ਕੋਲ਼ੇ
ਮਾਰ ਗਈਆ ਤੇਰੀਆਂ ਮਰ -ਜਾਣੀਆ ਗੱਲਾਂ
**** ਯਾਦਵਿੰਦਰ ਲਾਲੀ***
9781729200