ਭਵਾਨੀਗੜ (ਯੁਵਰਾਜ ਹਸਨ) ਅੱਜ ਭਾਰਤੀ ਜਨਤਾ ਪਾਰਟੀ ਦੇ ਭਵਾਨੀਗੜ ਦੇ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ ਦਾ ਤਾਜਪੋਸ਼ੀ ਸਮਾਗਮ ਓੁਹਨਾ ਦੇ ਗ੍ਰਹਿ ਵਿਖੇ ਰੱਖਿਆ ਗਿਆ ਜਿਸ ਵਿਚ ਓੁਚੇਚੇ ਤੋਰ ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਹਲਜਾ ਸੰਗਰੂਰ ਦੇ ਇਨਚਾਰਜ ਅਰਵਿੰਦ ਖੰਨਾ ਅਤੇ ਭਾਜਪਾ ਦੇ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓੁਲ ਨੇ ਸਿਰਕਤ ਕੀਤੀ । ਇਸ ਮੋਕੇ ਭਾਜਪਾ ਮਹਿਲਾ ਮੰਡਲ ਵਲੋ ਮੈਡਮ ਗੀਤਾ ਸ਼ਰਮਾ ਨੇ ਅਰਵਿੰਦ ਖੰਨਾ ਨੂੰ ਫੁੱਲਾ ਦਾ ਗੁਲਦਸਤਾ ਭੇਟ ਕਰਕੇ ਜੀ ਆਇਆ ਨੂੰ ਕਿਹਾ। ਆਪਣਾ ਭਾਸਣ ਚ ਅਰਵਿੰਦ ਖੰਨਾ ਨੇ ਮੋਜੂਦਾ ਭਗਵੰਤ ਮਾਨ ਸਰਕਾਰ ਤੇ ਨਿਸਾਨੇ ਵਿੰਨੇ ਅਤੇ ਭਾਜਪਾ ਦੇ ਸੋਹਲੇ ਗਾਓੁਦਿਆ ਕੇਦਰ ਦੀ ਨਰਿੰਦਰ ਮੋਦੀ ਸਰਕਾਰ ਵਲੋ ਚਲਾਈਆ ਜਾ ਰਹੀਆ ਸਮਾਜ ਭਲਾਈ ਸਕੀਮਾ ਸਬੰਧੀ ਚਾਨਣਾ ਪਾਇਆ ਓੁਹਨਾ ਨਵ ਨਿਯੁਕਤ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਸੈਲੀ ਨੂੰ ਮੁਬਾਰਕਬਾਦ ਦਿੰਦਿਆ ਤਕੜਾ ਹੋਕੇ ਭਾਜਪਾ ਦਾ ਝੰਡਾ ਬੁਲੰਦ ਕਰਨ ਲਈ ਥਾਪੜਾ ਦਿੱਤਾ । ਇਸ ਮੋਕੇ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਸ਼ੇਲੀ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਓੁਹ ਪਾਰਟੀ ਆਗੂਆ ਦਾ ਰਿਣੀ ਹੈ ਜਿੰਨਾ ਨੇ ਓੁਹਨਾ ਤੇ ਵਿਸ਼ਵਾਸ ਪ੍ਰਗਟ ਕਰਕੇ ਵੱਡੀ ਜੂੰਮੇਵਾਰੀ ਸੋਪੀ ਹੈ ਜਿਸਨੂੰ ਓੁਹ ਪੂਰੀ ਤਨਦੇਹੀ ਨਾਲ ਨਿਭਾਓੁਣਗੇ। ਇਸ ਮੋਕੇ ਜਗਦੀਪ ਸਿੰਘ ਮਿੰਟੂ ਤੂਰ. ਜਗਦੀਪ ਸਿੰਘ ਗੱਗੂ ਤੂਰ.ਪ੍ਰਸੋਤਮ ਕਾਸਲ.ਪੰਡਤ ਰਾਜ ਕੁਮਾਰ.ਕਪਿਲ ਗਰਗ.ਪ੍ਰਮੋਦ ਕੁਮਾਰ ਪਿੰਕੀ.ਮਨਜਿੰਦਰ ਸਿੰਘ ਕਪਿਆਲ.ਗਮੀ ਕਲਿਆਣ.ਰਿੰਪੀ ਸ਼ਰਮਾ.ਗੁਰਤੇਜ ਸਿੰਘ ਝਨੇੜੀ.ਰਾਮ ਸਿੰਘ ਮੱਟਰਾ.ਮੈਡਮ ਗੀਤਾ ਸ਼ਰਮਾ. ਸੁਖਜਿੰਦਰ ਸਿੰਘ ਰੀਟੂ . ਗੁਰਦੇਵ ਗਰਗ.ਸ਼ੁਸਾਤ ਗਰਗ.ਮਨੀ ਸ਼ਰਮਾ.ਹਰੀ ਸਿੰਘ ਫੱਗੂਵਾਲਾ.ਤੋ ਇਲਾਵਾ ਭਾਰੀ ਗਿਣਤੀ ਵਿਚ ਸਹਿਰ ਨਿਵਾਸੀ ਅਤੇ ਅੋਰਤਾ ਵੀ ਮੋਜੂਦ ਸਨ। ਇਸ ਮੋਕੇ ਕਈ ਨੋਜਵਾਨਾ ਨੇ ਭਾਜਪਾ ਦਾ ਪੱਲਾ ਵੀ ਫੜਿਆ ਤੇ ਅਰਵਿੰਦ ਖੰਨਾ ਵਲੋ ਕਮਲ ਦੇ ਫੁੱਲ ਵਾਲਾ ਮਫਲਰ ਪਾਕੇ ਓੁਹਨਾ ਨੂੰ ਪਾਰਟੀ ਚ ਸਾਮਲ ਕੀਤਾ।