ਸਾਬਕਾ ਫੋਜੀ ਬਾਈ ਲਾਭ ਸਿੰਘ ਵਲੋ ਨਸ਼ਿਆ ਦੇ ਕੋਹੜ ਨੂੰ ਲੈਕੇ ਚਿੰਤਾ ਦਾ ਪ੍ਰਗਟਾਵਾ
72 ਸਾਲਾ ਤੋ ਓੁਪਰ ਬਜੁਰਗ ਅੱਜ ਵੀ ਸਾਇਕਲ ਤੇ ਕਰਦੇ ਨੇ ਸਫਰ

ਭਵਾਨੀਗੜ (ਯੁਵਰਾਜ ਹਸਨ) ਸਮਾਜ ਵਿਚ ਨਸਿਆ ਦੇ ਕੋਹੜ ਨੂੰ ਰੋਕਣ ਲਈ ਜਿਥੇ ਸੂਬਾ ਸਰਕਾਰ ਵਲੋ ਨਿੱਤ ਦਿਨ ਵੱਖੋ ਵੱਖਰੇ ਓੁਪਰਾਲੇ ਕੀਤੇ ਜਾਦੇ ਹਨ ਓੁਥੇ ਹੀ ਵੱਖ ਵੱਖ ਸਮਾਜ ਸੇਵੀ ਜਥੇਬੰਦੀਆ ਦੇ ਆਗੂਆ ਵਲੋ ਇਸ ਕੋਹੜ ਤੋ ਛੁੱਟਕਾਰਾ ਪਾਓੁਣ ਲਈ ਆਪੋ ਆਪਣੇ ਪੱਧਰ ਤੇ ਕੋਸਿਸਾ ਕਰਦੇ ਰਹਿੰਦੇ ਹਨ ਜਿਸ ਦੇ ਚੱਲਦਿਆ ਭਵਾਨੀਗੜ ਦੇ ਤੂਰ ਪਰਿਵਾਰ ਦੇ ਬਜੁਰਗ ਲਾਭ ਸਿੰਘ ਸਾਬਕਾ ਫੋਜੀ ਨੇ ਵੀ ਨਸ਼ੇ ਦੇ ਕੋਹੜ ਨੁੰ ਲੈਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਜਿਕਰਯੋਗ ਹੈ ਕਿ ਲਾਭ ਸਿੰਘ ਦੀ ਓੁਮਰ ਬਹੱਤਰ ਵਰਿਆ ਤੋ ਓੁਪਰ ਹੈ ਤੇ ਓੁਹ ਅੱਜ ਵੀ ਸਾਇਕਲ ਤੇ ਹੀ ਆਪਣੇ ਨਿੱਤ ਦਿਨ ਦੇ ਕੰਮ ਨਿਪਟਾਓੁਦੇ ਹਨ। ਲਾਭ ਸਿੰਘ ਫੋਜੀ ਨੇ ਨਵੇ ਨੋਜਵਾਨਾ ਨੂੰ ਅਪੀਲ ਕੀਤੀ ਹੈ ਕਿ ਨਸ਼ਿਆ ਦੀ ਦਲ ਦਲ ਵਿੱਚ ਨਾ ਜਾਣ ਤੇ ਆਪਣਾ ਸਰੀਰ ਸਾਭ ਕੇ ਰੱਖਣ ਲਈ ਆਪਣੇ ਖਾਣ ਪਾਣ ਦਾ ਧਿਆਨ ਰੱਖਣ । ਓੁਹਨਾ ਨੋਹਵਾਨਾ ਨੂੰ ਸਰੀਰਕ ਫਿੱਟਨੈਸ ਲਈ ਗਰਾਓੁਡ ਦੀਆ ਖੇਡਾ ਵੱਲ ਧਿਆਨ ਦੇਣ ਅਤੇ ਸਰੀਰਕ ਫਿੱਟਨੈਸ ਲਈ ਹਰ ਰੋਜ ਸਵੇਰ ਦੀ ਸੈਰ ਕਰਨ ਲਈ ਵੀ ਅਪੀਲ ਕੀਤੀ । ਟਰਾਸਪੋਰਟ ਨਾਲ ਜੁੜੇ ਹੋਣ ਕਾਰਨ ਓੁਹਨਾ ਬੰਦ ਕੀਤੇ ਜਾ ਰਹੇ ਪੁਰਾਣੇ ਵਾਹਨਾ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਆਖਿਆ ਕਿ ਪੁਰਾਣੇ ਟਰੱਕਾ ਵਾਲੇ ਭਰਾ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਿਵੇ ਕਰਨਗੇ ਤੇ ਸਰਕਾਰ ਨੂੰ ਨਿੱਕੇ ਅਪਰੇਟਰਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਆਪਣੇ ਫੋਜ ਦੇ ਜੀਵਨ ਸਬੰਧੀ ਜਾਣਕਾਰੀ ਦਿੰਦਿਆ ਲਾਭ ਸਿੰਘ ਨੇ ਦੱਸਿਆ ਕਿ ਓੁਹਨਾ ਦੇਸ਼ ਸੇਵਾ ਲਈ 1965 ਅਤੇ 1971 ਦੀ ਜੰਗ ਵਿਚ ਹਿੱਸਾ ਵੀ ਲਿਆ ਸੀ। ਅੰਤ ਵਿਚ ਓੁਹਨਾ ਮੁੜ ਨੋਜਵਾਨਾ ਨੂੰ ਅਪੀਲ ਕੀਤੀ ਕਿ ਨਵੇ ਨੋਜਵਾਨ ਮੋਬਾਇਲ ਦੀਆ ਗੇਮਾ ਛੱਡਕੇ ਗਰਾਓੁਡ ਦੀਆ ਵੱਲ ਧਿਆਨ ਦੇਣ।