ਭਵਾਨੀਗੜ (ਯੁਵਰਾਜ ਹਸਨ) ਬਿਤੇ ਦਿਨੀ ਰਹਿਬਰ ਆਯੁਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ ਭਵਾਨੀਗੜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਮੁੱਖ ਚੋਣ ਅਧਿਕਾਰੀ ਭਾਰਤ ਸਰਕਾਰ ਦੁਆਰਾ ਵਿਗਿਆਪਤ ਨਿਰਦੇਸ਼ਾ ਅਨੁਸਾਰ ਕਾਲਜ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਸੁੰਹ ਚੁੱਕ ਸਮਾਗਮ ਵਿਚ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥੀਆ ਨਾਲ ਰਾਸ਼ਟਰੀ ਵੋਟਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਇਕ ਚੰਗੇ ਮਤਦਾਤਾ ਬਣਨ ਲਈ ਪੇਰ੍ਰਿਤ ਕੀਤਾ। ਇਸ ਮੋਕੇ ਡਾ ਖਾਨ ਨੇ ਵਿਦਿਆਰਥੀਆ ਨੂੰ ਜਾਣਕਾਰੀ ਦਿੰਦਿਆ ਆਖਿਆ ਕਿ ਦੇਸ਼ ਦੇ ਚੰਗੇ ਭਵਿੱਖ ਲਈ ਦੇਸ਼ ਵਿਚ ਚੰਗੀ ਸਰਕਾਰ ਦਾ ਹੋਣਾ ਬਹੁਤ ਜਰੂਰੀ ਹੈ ਤੇ ਓੁਸ ਲਈ ਜਾਗਰੂਕ ਮੱਤਦਾਤਾ ਹੋਣਾ ਵੀ ਜਰੂਰੀ ਹੈ ਜਦੋ ਨੋਜਵਾਨ ਪੀੜੀ ਜਾਗਰੂਕ ਹੁੰਦੀ ਹੈ ਤਾ ਓੁਹ ਵਧੀਆ ਭਵਿੱਖ ਲਈ ਚੰਗੇ ਆਗੂਆ ਨੂੰ ਚੁਣਦੀ ਹੈ ਓੁਹਨਾ ਦੱਸਿਆ ਕਿ ਵੋਟ ਦਾ ਅਧਿਕਾਰ ਸਾਨੂੰ ਅਜਾਦੀ ਦਾ ਅਹਿਸਾਸ ਵੀ ਕਰਵਾਓੁਦਾ ਹੈ ਤੇ ਦੇਸ਼ ਦੇ ਹਰ ਨਾਗਰਿਕ ਨੂੰ ਸਮੇ ਸਮੇ ਤੇ ਵੋਟ ਦੇ ਅਧਿਕਾਰਾ ਦੀ ਵਰਤੋ ਜਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਸ. ਖਾਨ ਅਤੇ ਚੇਅਰ ਪਰਸਨ ਡਾ. ਕਾਫਿਲਾ ਖਾਨ , ਪ੍ਰਿੰਸੀਪਲ ਡਾ. ਸਿਰਾਜੂਨਬੀ ਜਾਫਰੀ ਅਤੇ ਸਮੂਹ ਸਟਾਫ ਸ਼ਾਮਿਲ ਸਨ।