ਭਵਾਨੀਗੜ (ਯੁਵਰਾਜ ਹਸਨ) ਗਣਤੰਤਰ ਦਿਹਾੜਾ ਜਿਥੇ ਭਾਰਤ ਦੇ ਕੋਨੇ ਕੋਨੇ ਚ ਮਨਾਇਆ ਗਿਆ ਓੁਥੇ ਹੀ ਵਿਦਿਆਰਥੀਆਂ ਦੇ ਭਵਿੱਖ ਨੂੰ ਬਹਿਤਰ ਬਣਉਣ ਲਈ ਆਪਣਾ ਯੋਗਦਾਨ ਪਾ ਰਹੇ ਰਹਿਬਰ ਫਾਉਡੇਸ਼ਨ ਭਵਾਨੀਗੜ੍ਹ ਵਿਖੇ 74ਵਾ ਗਣਤੰਤਰ ਦਿਵਸ ਮਨਾਇਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਸ. ਖਾਨ ਅਤੇ ਚੇਅਰ ਪਰਸਨ ਡਾ. ਕਾਫਿਲਾ ਖਾਨ ਨੇ ਕੀਤੀ । ਇਸ ਉਪਰੰਤ ਰਾਸ਼ਟਰੀ ਗੀਤ ਅਤੇ ਭਾਰਤੀ ਸੰਵਿਧਾਨ ਵਿਚ ਆਪਣੀ ਸ਼ਰਧਾ ਅਤੇ ਪੂਰਨ ਵਿਸ਼ਵਾਸ ਰੱਖਣ ਦਾ ਪ੍ਰਣ ਸਮੁੱਚੇ ਸਟਾਫ ਅਤੇ ਵਿਦਿਆਰਥੀ ਵਲੋਂ ਲਿਆ ਗਿਆ। ਡਾ. ਖਾਨ ਨੇ ਵਿਦਿਆਰਥੀਆ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਭਾਰਤੀ ਸੰਵਿਧਾਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਸੰਵਿਧਾਨਿਕ ਜਿੰਮੇਵਾਰੀਆਂ ਦੀ ਪਾਲਣਾ ਕਰਨ ਅਤੇ ਇਕ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਵਿਦਿਆਰਥੀਆ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਿਰਾਜੂਨਬੀ ਜਾਫਰੀ, ਮਨੇਜਮੈਂਟ ਮੈਂਬਰ ਕਾਸ਼ਿਫ ਖਾਨ, ਸਿਮਰਨਪ੍ਰੀਤ ਕੌਰ, ਅਤੇ ਸਟਾਫ ਮੈਂਬਰ ਡਾ. ਅਨੀਸੁਰ ਰਹਿਮਾਨ, ਡਾਂ. ਅਬੁਲ ਕਲਾਮ, ਪਵਨਦੀਪ ਕੌਰ, ਅਰਸ਼ਦੀਪ ਕੌਰ, ਡਾ. ਆਰਿਫ, ਡਾ. ਸੁਜੈਨ ਸਿਰਕਾਰ ਡਾ. ਊਜਮਾ ਜਾਹਿਦ, ਮਦਨਜੀਤ ਸਿੰਘ, ਗੁਰਵਿੰਦਰ ਸਿੰਘ, ਅਸਗਰ ਅਲੀ ਸ਼ਾਮਿਲ ਸਨ।