ਭਵਾਨੀਗੜ੍ਹ 28 ਜਨਵਰੀ (ਗੁਰਵਿੰਦਰ ਸਿੰਘ) ਬਲਾਕ ਭਵਾਨੀਗੜ ਦੇ ਪਿੰਡ ਆਲੋਅਰਖ ਦੀ ਪੰਚਾਇਤ ਵੱਲੋਂ ਪਿੰਡ ਦੇ ਸਰਕਾਰੀ ਸਮਾਰਟ ਸਕੂਲ ਵਿੱਚ ਵਿਦਿਆਰਥੀਆਂ ਨੂੰ ਕਾਪੀਆਂ ਪੈਨਿਸਲਾਂ ਵੰਡੀਆ ਆਈਆਂ। ਪਿੰਡ ਆਲੋਅਰਖ ਦੀ ਸਰਪੰਚ ਜਸਵਿੰਦਰ ਕੌਰ ਦੇ ਪਤੀ ਸੁਖਵਿੰਦਰ ਸਿੰਘ ਸੁੱਖਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਹਰ ਸਾਲ ਕੋਈ ਨਾ ਕੋਈ ਓੁਪਰਾਲਾ ਕੀਤਾ ਜਾਦਾ ਹੈ ਤੇ ਇਸ ਵਾਰ ਵੀ ਚੋਹੱਤਰਵੇ ਗਣਤੰਤਰ ਦਿਵਸ ਨੂੰ ਸਮਰਪਿਤ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਪਿੰਡ ਵਾਸੀ ਸੁਖਵਿੰਦਰ ਸਿੰਘ ਆਲੋਅਰਖ ਨੇ ਦੱਸਿਆ ਕਿ ਇਹ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਪਿੰਡ ਦੇ ਸਕੂਲਾਂ ਨੂੰ ਵਧੀਆ ਪੱਧਰ ਤੇ ਲਿਜਾਣਾ ਪਿੰਡ ਦਾ ਪਹਿਲਾ ਫਰਜ਼ ਹੈ। ਸਕੂਲ ਸਟਾਫ ਨੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੋਕੇ ਸਕੂਲ ਦੇ ਮੁੱਖੀ ਵਲੋ ਜਿਥੇ ਇਸ ਕਾਰਜ ਲਈ ਪਿੰਡ ਦੇ ਸਰਪੰਚ ਅਤੇ ਸਮੂਹ ਗਰਾਮ ਪੰਚਾਇਤ ਦਾ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਆਖਿਆ ਕਿ ਸਕੂਲ ਨੂੰ ਜਦੋ ਵੀ ਪੰਚਾਇਤ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਦੀ ਲੋੜ ਮਹਿਸੂਸ ਹੁੰਦੀ ਹੈ ਤਾ ਸਰਪੰਚ ਸਾਹਿਬਾ ਅਤੇ ਸਮੂਹ ਪੰਚਾਇਤ ਪੂਰੀ ਤਰਾ ਸਹਿਯੋਗ ਕਰਦੇ ਹਨ। ਸਟੇਜ ਸੰਚਾਲਨ ਬਹੁਤ ਹੀ ਸੁਝਵਾਨ ਅਧਿਆਪਕ ਅਤੁਲ ਗੁਪਤਾ ਵਲੋ ਬਾਖੂਬੀ ਨਿਭਾਇਆ ਗਿਆ।ਇਸ ਮੌਕੇ ਸਕੂਲ ਸਟਾਫ ਸਮੇਤ ਦਲਜੀਤ ਕੋਰ ਪੰਚ, ਕੰਚਨ ਰਾਣੀ ਪੰਚ, ਚਰਨਜੀਤ ਕੋਰ ਪੰਚ, ਸਵਰਨ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਅਜੈਬ ਸਿੰਘ ਪੰਚ ਤੋਂ ਇਲਾਵਾ ਪਿੰਡ ਵਾਸੀ ਵੀ ਮੋਜੂਦ ਸਨ।