ਗਓੂਸ਼ਾਲਾ ਭਵਾਨੀਗੜ ਚ ਗਓੂਆ ਨੂੰ ਵੈਕਸੀਨੇਸਨ ਦਿੱਤੀ
ਲੰਪੀ ਸਕਿਨ ਦੀ ਬਿਮਾਰੀ ਨੂੰ ਦੇਖਦਿਆ ਸੂਬਾ ਸਰਕਾਰ ਦਾ ਵੱਡਾ ਓੁਪਰਾਲਾ

ਭਵਾਨੀਗੜ੍ਹ, 16 ਫਰਵਰੀ (ਯੁਵਰਾਜ ਹਸਨ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਅੰਦਰ ਲੰਪੀ ਸਕਿਨ ਦੀ ਬਿਮਾਰੀ ਦੇ ਖਾਤਮੇ ਲਈ ਵੈਕਸੀਨੇਸ਼ਨ ਮੁਹਿੰਮ ਤਹਿਤ ਅੱਜ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸੰਗਰੂਰ ਡਾ. ਸੁਖਵਿੰਦਰ ਸਿੰਘ ਤੇ ਐਸ.ਵੀ.ਓ ਭਵਾਨੀਗੜ੍ਹ ਡਾ. ਗਗਨ ਬਜ਼ਾਜ਼ ਦੀ ਅਗਵਾਈ ਹੇਠ ਗਊਸ਼ਾਲਾ ਵਿਖੇ ਗਊਆ ਦੀ ਵੈਕਸੀਨੇਸ਼ਨ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਗਗਨ ਬਜ਼ਾਜ਼ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਇਕ ਮਹੀਨਾ ਚੱਲੇਗੀ ਤੇ ਇਸ ਮੁਹਿੰਮ ਤਹਿਤ ਤਹਿਸੀਲ ਭਵਾਨੀਗੜ੍ਹ ’ਚ ਤਕਰੀਬਨ 20 ਹਜਾਰ ਗਊਆ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਮੌਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਡਾ. ਪਰਮਿੰਦਰਜੀਤ ਸਿੰਘ, ਡਾ. ਅਨੁਰਾਧ,ਹਰਿੰਦਰਪਾਲ ਵੈਟਨਰੀ ਇੰਸਪੈਕਟਰ, ਮੁਨੀਸ਼ ਕੁਮਾਰ ਕੱਦ, ਬਲਦੇਵ ਗਰਗ , ਸ਼ੋਮ ਨਾਥ ਮੈਨੇਜ਼ਰ, ਆਸ਼ੋਕ ਮਿੱਤਲ, ਪ੍ਰਮੇਸ਼ਰ ਕੁਮਾਰ ਸਮੇਤ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ।