ਸੜਕੀ ਹਾਦਸੇ ਚ ਬਾਲਦ ਕਲਾ ਦੇ ਬਜੁਰਗ ਦੀ ਮੋਤ

ਭਵਾਨੀਗੜ੍ਹ 21ਫਰਵਰੀ(ਯੁਵਰਾਜ ਹਸਨ)ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੇ ਨੈਸ਼ਨਲ ਹਾਈਵੇ 'ਤੇ ਅੱਜ ਪਿੰਡ ਬਾਲਦ ਕਲ੍ਹਾਂ ਦੇ ਬੱਸ ਅੱਡੇ ਨੇੜੇ ਵਾਪਰੇ ਸੜਕ ਹਾਦਸੇ 'ਚ ਇਕ ਸਕੂਟਰੀ ਸਵਾਰ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਕੂਟਰੀ ਸਵਾਰ ਬਜ਼ੁਰਗ ਸੜਕ ਪਾਰ ਕਰ ਰਿਹਾ ਸੀ ਕਿ ਇਸ ਦੌਰਾਨ ਅਚਾਨਕ ਸਕੂਟਰੀ ਬੇਕਾਬੂ ਹੋ ਕੇ ਇਕ ਕਾਰ ਨਾਲ ਜਾ ਟਕਰਾਈ, ਜਿਸ ਦੇ ਚੱਲਦਿਆਂ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਬਜ਼ੁਰਗ ਦੀ ਪਛਾਣ ਜਥੇਦਾਰ ਹਾਕਮ ਸਿੰਘ (75) ਵਾਸੀ ਪਿੰਡ ਬਾਲਦ ਖੁਰਦ ਵਜੋਂ ਹੋਈ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਮੁੱਖ ਮੁਨਸ਼ੀ ਸਹਾਇਕ ਸਬ-ਇੰਸਪੈਕਟਰ ਕਰਨ ਸਿੰਘ ਨੇ ਦੱਸਿਆ ਕਿ ਘਟਨਾ ਦਾ ਸ਼ਿਕਾਰ ਹੋਏ ਮ੍ਰਿਤਕ ਬਜ਼ੁਰਗ ਦੇ ਮੁੰਡੇ ਰਣ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਹਾਕਮ ਸਿੰਘ ਅੱਜ ਸਵੇਰੇ ਆਪਣੇ ਦੋਹਤੇ ਦੇ ਵਿਆਹ ਜਾਣ ਲਈ ਘਰੋਂ ਤਿਆਰ ਹੋ ਕੇ, ਆਪਣੀ ਸਕੂਟਰੀ ਰਾਹੀਂ ਪਿੰਡ ਸੈਸਰਵਾਲ ਨੂੰ ਜਾ ਰਹੇ ਸਨ।ਇਸ ਦੌਰਾਨ ਜਦੋਂ ਉਸ ਦੇ ਪਿਤਾ ਬਾਲਦ ਕਲ੍ਹਾਂ ਦੇ ਬੱਸ ਅੱਡੇ ਨੇੜੇ ਹਾਈਵੇ ਉਪਰ ਬਣੇ ਕੱਟ ਤੋਂ ਪਟਿਆਲਾ ਸਾਈਡ ਜਾਣ ਲਈ ਸੜਕ ਪਾਰ ਕਰਨ ਲੱਗੇ ਤਾਂ ਉਨ੍ਹਾਂ ਦੀ ਸਕੂਟਰੀ ਅਚਾਨਕ ਬੇਕਾਬੂ ਹੋ ਕੇ ਹਾਈਵੇ ਉਪਰ ਪਟਿਆਲਾ ਸਾਈਡ ਤੋਂ ਆ ਰਹੀ ਇਕ ਅਣਪਛਾਤੀ ਕਾਰ ਨਾਲ ਜਾ ਟਕਰਾਈ। ਇਸ ਹਾਦਸੇ ’ਚ ਉਸ ਦੇ ਪਿਤਾ ਸੜਕ 'ਤੇ ਜਾ ਡਿੱਗੇ ਤੇ ਉਨ੍ਹਾਂ ਦੇ ਸਿਰ ’ਚ ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।