26 ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ ਵੈਟਰਨਰੀ ਇੰਸਪੈਕਟਰ ਦਿਵਸ

ਭਵਾਨੀਗੜ੍ਹ (ਯੁਵਰਾਜ ਹਸਨ) : ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੁਆਰਾ 26 ਫ਼ਰਵਰੀ ਨੂੰ ਕਾਮਰੇਡ ਨੱਛਤਰ ਸਿੰਘ ਯਾਦਗਾਰ ਹਾਲ, ਮੋਗਾ ਵਿਖੇ ਸੂਬਾ ਪ੍ਰਧਾਨ ਸ੍ਰ. ਦਲਜੀਤ ਸਿੰਘ ਚਾਹਲ ਦੀ ਅਗਵਾਈ ਵਿੱਚ ਸਾਰੇ ਪੰਜਾਬ ਦੇ ਵੈਟਨਰੀ ਇੰਸਪੈਕਟਰਾਂ ਦੁਆਰਾ ਇਹ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਤਹਿਸੀਲ ਪ੍ਰਧਾਨ ਸ਼੍ਰੀ ਹਰਿੰਦਰ ਪਾਲ ਵੈਟਨਰੀ ਇੰਸਪੈਕਟਰ ਨੇ ਇਹ ਜਾਣਕਾਰੀ ਦਿੰਦਿਆਂ ਸਾਰੇ ਕੇਡਰ ਨੂੰ ਅਤੇ ਰਿਟਾਇਰ ਹੋ ਚੁੱਕੇ ਸਾਥੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਿਹਾ। ਇਸ ਮੌਕੇ ਮਨਸੀਰ ਕੌਰ, ਸੁਖਦੀਪ ਸਿੰਘ, ਦਵਿੰਦਰਪਾਲ ਸਿੰਘ ਅਤੇ ਚਮਕੌਰ ਸਿੰਘ ਵੈਟਨਰੀ ਇੰਸਪੈਕਟਰ ਹਾਜ਼ਰ ਸਨ।