ਪੀ.ਟੀ.ਆਈ ਅਧਿਆਪਕਾ ਵੱਲੋ ਤਿੰਨ ਗੋਲਡ ਮੈਡਲ ਜਿੱਤ ਕੀਤਾ ਜਿਲਾ ਸੰਗਰੂਰ ਦਾ ਨਾਮ ਰੋਸ਼ਨ

ਭਵਾਨੀਗੜ੍ਹ, 23 ਫਰਵਰੀ (ਰਸ਼ਪਿੰਦਰ ਸਿੰਘ)- ਸਿੱਖਿਆ ਵਿਭਾਗ ਵਿੱਚ ਬਤੌਰ ਪੀਟੀਆਈ ਅਧਿਆਪਕਾ ਸੇਵਾ ਨਿਭਾ ਰਹੇ ਪਰਮਜੀਤ ਕੌਰ ਨੇ ਗੋਆ ਵਿਖੇ ਹੋਈਆਂ ਪੈਸੇਫਿਕ ਮਾਸਟਰ ਐਥਲੈਟਿਕ 2023 ਵਿੱਚ ਦੌੜ ਮੁਕਾਬਲਿਆਂ 'ਚ 3 ਗੋਲਡ ਮੈਡਲ ਤੇ ਕੁਰੂਕਸ਼ੇਤਰ ਵਿਖੇ ਹੋਈ ਚੌਥੀ ਨੈਸ਼ਨਲ ਮਾਸਟਰਜ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੌੜ ਮੁਕਾਬਲਿਆਂ 'ਚੋਂ 3 ਗੋਲਡ ਜਿੱਤ ਕੇ ਇੱਕ ਵਾਰੀ ਮੁੜ ਸਿੱਖਿਆ ਵਿਭਾਗ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਪਰਮਜੀਤ ਕੌਰ ਮੌਜੂਦਾ ਸਮੇੰ 'ਚ ਸਰਕਾਰੀ ਮਿਡਲ ਸਕੂਲ ਝਨੇੜੀ ਕੰਪਲੈਕਸ ਘਰਾਚੋਂ ਵਿਖੇ ਬਤੌਰ ਪੀ.ਟੀ.ਆਈ ਅਧਿਆਪਕਾ ਵਜੋੰ ਸੇਵਾ ਨਿਭਾ ਰਹੇ ਹਨ ਤੇ ਖੇਡਾਂ ਦੇ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਨ ਰੱਖਦੇ ਹਨ।ਉਨ੍ਹਾਂ ਅਥਲੈਟਿਕਸ 'ਚੋਂ ਕਈ ਵਾਰੀ ਨੈਸ਼ਨਲ ਪੱਧਰ ਤੇ 100, 200 ਤੇ 400 ਮੀਟਰ ਦੌੜ ਮੁਕਾਬਲਿਆਂ ਵਿੱਚੋਂ ਸੋਨੇ ਦੇ ਤਮਗ਼ੇ ਪ੍ਰਾਪਤ ਕਰ ਕੇ ਸਿੱਖਿਆ ਵਿਭਾਗ ਦਾ ਮਾਣ ਵਧਾ ਚੁੱਕੇ ਹਨ ਤੇ ਹੁਣ ਹੋਈਆਂ ਚੌਥੀ ਨੈਸ਼ਨਲ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਕੁਰੂਕਸ਼ੇਤਰ (ਹਰਿਆਣਾ) ਅਤੇ ਗੋਆ ਵਿਖੇ ਰਾਸ਼ਟਰੀ ਖੇਡਾਂ ਵਿਚ ਪਰਮਜੀਤ ਕੌਰ ਨੇ ਕਈ ਸੋਨ ਤਮਗੇ ਪ੍ਰਾਪਤ ਕਰਕੇ ਸਕੂਲ ਅਤੇ ਸਿੱਖਿਆ ਵਿਭਾਗ ਦਾ ਨਾਮ ਰੌਸ਼ਨ ਕੀਤਾ। ਅਧਿਆਪਕਾ ਪਰਮਜੀਤ ਕੌਰ ਦੀ ਇਸ ਉਪਲੱਬਧੀ 'ਤੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।