ਐਸ ਯੂ ਐਸ ਸਪੋਰਟਸ ਕਲੱਬ ਵੱਲੋਂ ਲਲੋਛੀ ਵਿੱਚ ਤੀਜਾ ਦੌੜ ਮੁਕਾਬਲਾ
26 ਨੂੰ ਹੋਣ ਜਾ ਰਹੀਆਂ ਨੇ ਦੌੜਾਂ

ਪਟਿਆਲ (ਯੁਵਰਾਜ ਹਸਨ) ਜਿਥੇ ਕੇ ਪੰਜਾਬ ਸਰਕਾਰ ਵੱਲੋਂ ਸਿਹਤ ਨੂੰ ਪਹਿਲਾ ਦਰਜਾ ਦਿੱਤਾ ਹੈ.ਉਹਥੇ ਸਪੋਰਟਸ ਕਲੱਬ ਵੱਲੋਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਕਾਬਲੇ ਕਰਵਾਏ ਜਾਦੇ ਹਨ. ਉੱਥੇ ਹੀਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਲਲੋਛੀ ਵਿਖੇ 26 ਨੂੰ ਤੀਜਾ ਦੌੜ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 24 ਤੋਂ 26 ਸਾਲ ਦੇ ਮੁੰੰਡੇ ਕੁੜੀਆ ਭਾਗ ਲੈ ਸਕਦੀਆ ਹਨ ਇਸ ਮੌਕੇ ਕਲੱਬ ਦੇ ਮੁਖੀ ਇਕਬਾਲ ਨੰਬਰਦਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਗਿਆ ਕਿ ਉਨ੍ਹਾਂ ਦੇ ਕਲੱਬ ਵੱਲੋਂ ਹਰ ਸਾਲ ਮੁਕਾਬਲੇ ਕਰਵਾਏ ਜਾਂਦੇ ਹਨ ਇਸ ਮੁਕਾਬਲੇ ਵਿੱਚ ਹਰ ਸਾਲ ਵੱਖ ਵੱਖ ਜਿਲ੍ਹਿਆਂ ਦੇ ਬੱਚੇ ਪਹੁੰਚਦੇ ਹਨ ਇਸ ਸਾਲ ਵੀ ਉਹਨਾਂ ਕੋਲ ਵੱਖ ਵੱਖ ਜ਼ਿਲਿਆਂ ਤੋ ਮੂਕਾਬਲੇ ਵਿੱਚ ਭਾਗ ਲੈਣ ਲਈ ਫੋਨ ਆਏ ਹਨ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜਿੱਥੇ ਕੇ ਪੰਜਾਬ ਦੇ ਨੌਜਵਾਨ ਨਸ਼ਿਆਂ ਵਿਚ ਪੈ ਰਹੇ ਹਨ ਅਤੇ ਪੰਜਾਬ ਵਿਚੋਂ ਖੇਡਾ ਖ਼ਤਮ ਹੁੰਦੀਆਂ ਜਾ ਰਹੀਆਂ ਹਨ ਇਸ ਕਰਕੇ ਉਨ੍ਹਾਂ ਦੇ ਕਲੱਬ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਤਾਂ ਜੋ ਸਾਰਿਆਂ ਨੂੰ ਗਰਾਊਂਡ ਨਾਲ ਜੋੜਿਆ ਜਾਵੇ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ ਉਨ੍ਹਾਂ ਦੱਸਿਆ ਕਿ ਦੌੜ ਮੁਕਾਬਲੇ ਵਿਚ ਉਨ੍ਹਾਂ ਵੱਲੋਂ ਐਂਟਰੀ ਬਹੁਤ ਘੱਟ ਰੱਖੀ ਗਈ ਹੈ ਤਾਂ ਜੋ ਹਰ ਪਰਿਵਾਰ ਦੇ ਬੱਚੇ ਇਸ ਮੁਕਾਬਲੇ ਵਿੱਚ ਭਾਗ ਲੈ ਸਕਣ। ਮੁਕਾਬਲੇ ਵਿੱਚ 1600 ਮੀਟਰ (ਮੁੰਡੇ) ,800 ਮੀਟਰ (ਕੁੜੀਆ),400 ਮੀਟਰ (ਮੁੰਡੇ ਅਤੇ ਕੁੜੀਆ ਦੋਨੋ) ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ ਵੱਖ ਇਨਾਮ ਵੀ ਰੱਖੇ ਗਏ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਇਕਬਾਲ ਨੰਬਰਦਾਰ, ਅਮਨ ਨਿਰਮਾਣ, ਰਾਏ ਭਲਵਾਨ, ਮਿੰਟੂ ਅਟਾਲ ਇਲਾਵਾ ਹੋਰ ਵੀ ਕਲੱਬ ਮੈਂਬਰ ਨੇ ਸਹਿਯੋਗ ਦਿੱਤਾ ਹੈ