ਭਵਾਨੀਗੜ (ਗੁਰਵਿੰਦਰ ਸਿੰਘ) ਪੁਰਾਣੀਆ ਯਾਦਾਂ ਨੂੰ ਤਾਜਾ ਰੱਖਣ ਲਈ ਸ਼੍ਰੀ ਰਾਜਿੰਦਰ ਕੁਮਾਰ ਸ਼ਰਮਾ ਰਿਟਾਇਰਡ ਮੁੱਖ ਅਧਿਆਪਕ ਅਤੇ ਪੁਰਾਣੇ ਵਿਦਿਆਰਥੀ ਜਿੰਨਾ ਵਿੱਚ ਸੁਖਵਿੰਦਰ ਸਿੰਘ ਸੋਢੀ ,
ਡਾ: ਬਿਕਰਮਜੀਤ ਸਿੰਘ ਸੰਘਾ ਅਤੇ ਸਾਥੀਆ ਵਲੋ ਇੱਕ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਰਾਜਿੰਦਰ ਕੁਮਾਰ ਸ਼ਰਮਾ ਜੀ ਨੇ ਦੱਸਿਆ ਕਿ ਆਓੁਣ ਵਾਲੀ 6 ਮਾਰਚ ਦਿਨ ਸੋਮਵਾਰ ਨੂੰ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ (ਲੜਕੇ) ਜੋ ਕਿ ਪ੍ਰਾਚੀਨ ਸ਼ਿਵ ਮੰਦਰ ਭਵਾਨੀਗੜ ਦੇ ਸਾਹਮਣੇ ਹੀ ਸਥਿਤ ਹੈ ਵਿਖੇ ਅੱਜ ਤੋ 40 ਤੋ 50 ਸਾਲ ਪੁਰਾਣੇ ਭਵਾਨੀਗੜ ਸਕੂਲ ਦੇ ਵਿਦਿਆਰਥੀਆ ਅਤੇ ਅਧਿਆਪਕਾ ਦੀ ਇਕੱਰਤਤਾ ਕੀਤੀ ਜਾ ਰਹੀ ਹੈ । ਜਿਸ ਵਿੱਚ 1968-69 ਦੇ ਸੈਸਨ ਵਾਲੇ ਪੁਰਾਣੇ ਵਿਦਿਆਰਥੀ ਤੇ ਓੁਸੇ ਵੇਲੇ ਪੜਾਈ ਕਰਵਾਓੁਣ ਵਾਲੇ ਅਧਿਆਪਕ ਵੀ ਪਹੁੰਚਣਗੇ। ਉਹਨਾਂ ਦੱਸਿਆ ਕਿ ਇਸ ਇਕੱਰਤਾ ਦਾ ਮਨੋਰਥ ਆਪਣੇ ਵਿੱਦਿਆ ਦੇ ਮੰਦਰ ਨੂੰ ਨਮਸ਼ਕਾਰ ਕਰਨਾ ਅਤੇ ਓੁਸ ਵੇਲੇ ਦੇ ਵਿਦਿਆਰਥੀ ਜੋ ਅੱਜ ਸਮਾਜ ਵਿੱਚ ਵੱਖੋ ਵੱਖਰੇ ਮੁਕਾਮ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰੀ ਬੈਠੇ ਵਿਦਿਆਰਥੀਆ ਦੇ ਜੀਵਨ ਤੇ ਇੱਕ ਝਾਤ ਮਾਰਨਾ ਹੈ ਤੇ ਜਿੰਦਗੀ ਦੇ ਵੱਡਮੁੱਲੇ ਖਜਾਨੇ ਵਿਦਿੱਆ ਤੇ ਚਰਚਾ ਵੀ ਕੀਤੀ ਜਾਵੇਗੀ। ਇਕੱਰਤਾ ਸਬੰਧੀ ਜਾਣਕਾਰੀ ਦਿੰਦਿਆ ਓੁਹਨਾ ਦੱਸਿਆ ਕਿ 11 ਵਜੇ ਤੋ ਸਕੂਲ ਵਿੱਚ ਐਂਟਰੀ ਹੋਵੇਗੀ ਅਤੇ ਇਕੱਰਤਾ ਦੁਪਹਿਰ ਦੋ ਵਜੇ ਤੱਕ ਚੱਲੇਗੀ। ਓੁਹਨਾ ਇਲਾਕੇ ਦੇ ਪੁਰਾਣੇ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਓੁਹ ਇਸ ਯਾਦਗਾਰੀ ਇਕੱਰਤਾ ਵਿੱਚ ਜਰੂਰ ਪਹੁੰਚਣ। ਓੁਹਨਾ ਇਹ ਵੀ ਕਿਹਾ ਕਿ ਜੋ ਵਿਦਿਆਰਥੀ ਇੱਕ ਦਿਨ ਪਹਿਲਾ ਡਾ ਬਿਕਰਮਜੀਤ ਸਿੰਘ ਸੰਘਾ ਅਤੇ ਸੁਖਵਿੰਦਰ ਸਿੰਘ ਸੋਢੀ ਨੂੰ ਆਪਣੇ ਪੁੱਜਣ ਸਬੰਧੀ ਜਾਣਕਾਰੀ ਦੇ ਸਕਦੇ ਹਨ ਤਾਂ ਬਹੁਤ ਹੀ ਵਧੀਆ ਹੋਵੇਗਾ ਤਾਂ ਕੇ ਇਥੇ ਪੁੱਜਣ ਵਾਲੇ ਵਿਦਿਆਰਥੀਆ ਦੀ ਗਿਣਤੀ ਸਬੰਧੀ ਜਾਣਕਾਰੀ ਮਿਲ ਸਕੇ। ਇਸ ਮੋਕੇ ਓੁਹਨਾ ਭਵਾਨੀਗੜ ਦੇ ਸਰਕਾਰੀ ਸਕੂਲ ਵਿੱਚ ਵਿੱਦਿਆ ਲੈਣ ਵਾਲੇ ਪੁਰਾਣੇ ਵਿਦਿਆਰਥੀਆ ਨੂੰ ਆਓੁਣ ਵਾਲੀ 6 ਮਾਰਚ ਨੂੰ ਦੁਪਹਿਰ ਬਾਰਾ ਤੋ ਦੋ ਵਜੇ ਹੋਣ ਵਾਲੀ ਇਕੱਰਤਾ ਲਈ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ (ਲੜਕੇ) ਭਵਾਨੀਗੜ ਵਿੱਚ ਪੁੱਜਣ ਦੀ ਅਪੀਲ ਕੀਤੀ ਤਾਂ ਕਿ ਆਪਣੀਆ ਕੀਮਤੀ ਯਾਦਾ ਨੂੰ ਸਾਂਝਾ ਕਰਕੇ ਅਸੀ ਆਪਣੇ ਓੁਹਨਾ ਕਲਾਸ ਮੇਟ ਦੋਸਤਾ ਨੂੰ ਵੀ ਮਿਲਾਗੇ ਜੋ ਲੰਮੇ ਸਮੇ ਤੋ ਦੇਸ਼ - ਵਿਦੇਸ਼ ਵਿਚ ਕਿਸੇ ਨਾ ਕਿਸੇ ਰੂਪ ਵਿਚ ਮਾਨਵਤਾ ਦੀ ਸੇਵਾ ਕਰ ਰਹੇ ਹਨ ਤੇ ਕਈ ਵੱਡੀਆ ਮੱਲਾ ਮਾਰਕੇ ਸਿਆਸੀ ਅਖਾੜਿਆ ਚ ਵਿਚਰ ਰਹੇ ਨੇ ਤੇ ਕਈ ਹੁਣ ਵੱਡੇ ਵਪਾਰੀ ਦੇ ਰੂਪ ਵਿੱਚ ਵੀ ਵਿਚਰ ਰਹੇ ਹਨ।ਆਪਣੀ ਸ਼ਮੂਲੀਅਤ ਬਾਰੇ ਜਾਣਕਾਰੀ ਦੇਣ ਲਈ ਤੁਸੀਂ ਸੁਖਵਿੰਦਰ ਸਿੰਘ ਸੋਢੀ ਫੋਨ ਨੰਬਰ +91-7973465477 ਨਾਲ ਸੰਪਰਕ ਕਰ ਲਵੋ ਤਾ ਕਿ ਪਹੁੰਚਣ ਵਾਲੇ ਵਿਦਿਆਰਥੀਆ ਤੇ ਓੁਹਨਾ ਦੀ ਗਿਣਤੀ ਇਕੱਰਤਾ ਦੇ ਯੋਗ ਪ੍ਰਬੰਧਾਂ ਲਈ ਸਹਾਈ ਸਿੱਧ ਹੋਵੇਗੀ। ਸੋ ਪੁੱਜਣ ਵਾਲੇ ਵਿਦਿਆਰਥੀ ਓੁਪਰੋਕਤ ਨੰਬਰ ਤੇ ਇੱਕ ਵਾਰ ਸੰਪਰਕ ਜਰੂਰ ਕਰ ਲੈਣ ।