ਨੈਸ਼ਨਲ ਹਾਈ ਸਕੂਲ ਤ੍ਰਿਪੜੀ ਵਿਖੇ ਹੋਲੀ ਦਾ ਤਿਉਹਾਰ ਮਨਾਇਆ
ਬੱਚਿਆ ਨੇ ਡਰਾਇੰਗ ਮੁਕਾਬਲਿਆ ਚ ਲਿਆ ਹਿੱਸਾ

ਪਟਿਆਲਾ(ਮਾਲਵਾ ਬਿਓੁਰੋ) ਹੋਲੀ ਦਾ ਤਿਉਹਾਰ ਦੇਸ਼ਾ ਵਿਦੇਸਾ ਚ ਧੂਮ ਧਾਮ ਨਾਲ ਮਨਾਇਆ ਜਾਦਾ ਹੈ ਓੁਥੇ ਹੀ ਸੂਬੇ ਅੰਦਰ ਵੱਖ ਵੱਖ ਵਿੱਦਿਅਕ ਅਦਾਰਿਆਂ ਵਿਚ ਵੀ ਇਸ ਰੰਗਾਂ ਦੇ ਤਿਓੁਹਾਰ ਨੂੰ ਧੂਮ ਧਾਮ ਨਾਲ ਮਨਾਇਆ ਜਾਦਾ ਹੈ ਜਿਸ ਦੇ ਚਲਦਿਆ ਪਟਿਆਲਾ ਦੇ ਨੈਸ਼ਨਲ ਹਾਈ ਸਕੂਲ ਵੱਲੋਂ ਇਕ ਵੱਖਰੇ ਤਰੀਕੇ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਅਧਿਆਪਕਾਂ ਵੱਲੋ ਰੰਗਾਂ ਦੀ ਹੋਲੀ ਦੇ ਬਜਾਏ ਬੱਚਿਆਂ ਨੂੰ ਕੁਝ ਨਵਾਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਡਰਾਇੰਗ ਦੇ ਮੁਕਾਬਕੇ ਵੀ ਕਰਵਾਏ ਗਏ ਜਿਸ ਵਿਚ ਬੱਚਿਆਂ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਕਲਾ ਨੂੰ ਪੇਸ਼ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆ ਨੂੰ ਸਨਮਾਨਿਤ ਵੀ ਦਿੱਤਾ ਅਤੇ ਇਸ ਤਰ੍ਹਾਂ ਦੇ ਹੋਰ ਚੰਗੇ ਉਪਰਾਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਪਾਲ ਸਿੰਘ ਗਰੇਵਾਲ ਅਤੇ ਮੈਡਮ ਸ਼੍ਰੀਮਤੀ ਕੁਲਵੰਤ ਕੌਰ ਨੇ ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਤੇ ਹਰ ਤਰ੍ਹਾਂ ਦੇ ਚੰਗੇ ਉਪਰਾਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਭਜੋਤ ਸਿਮਰਨ ਰਾਮਾ ਸਕੂਲ ਦੇ ਅੱਵਲ ਆਏ ਵਿਦਿਆਰਥੀਆਂ ਨੂੰ ਪੁਰਸਕਾਰ ਦਿੰਦਿਆ ਬੱਚਿਆਂ ਦੀ ਹੋਸਲਾ ਅਫਜਾਈ ਕੀਤੀ। ਇਸ ਮੌਕੇ ਮੌਜੂਦ ਅਧਿਆਪਕ ਸਾਹਿਬਾਨ ਜਿਨ੍ਹਾਂ ਵਿਚ ਮਾਸਟਰ ਸੁਮੀਤ ਸਿੰਘ ਚੈਹਲ, ਮੈਡਮ ਕਨੀਕਾ ਗੁਪਤਾ ਇਸ ਤੋਂ ਇਲਾਵਾ ਹੋਰ ਵੀ ਟੀਚਰ ਸਾਹਿਬਾਨ ਹਾਜ਼ਰ ਸਨ।